ਰਾਜਨੰਦਗਾਓਂ: ਨਕਸਲੀਆਂ ਨੇ ਅਚਾਨਕ ਉਸ ਟੀਮ 'ਤੇ ਹਮਲਾ ਕਰ ਦਿੱਤਾ ਜੋ ਮਾਨਪੁਰ ਦੇ ਨਕਸਲ ਪ੍ਰਭਾਵਿਤ ਖੇਤਰ ਦੇ ਜੰਗਲ ਵਿੱਚ ਤਲਾਸ਼ੀ ਲਈ ਗਈ ਸੀ। ਹਮਲੇ ਵਿੱਚ ਮਦਨਵਾੜਾ ਥਾਣੇ ਦੇ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਸ਼ਹੀਦ ਹੋ ਗਏ। ਇਸ ਦੇ ਨਾਲ ਹੀ ਪੁਲਿਸ ਸਰਚ ਪਾਰਟੀ ਵੱਲੋਂ ਮੁਕਾਬਲੇ ਵਿੱਚ 4 ਨਕਸਲੀ ਵੀ ਮਾਰੇ ਗਏ ਹਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ।
ਜਾਣਕਾਰੀ ਮੁਤਾਬਕ ਮਦਨਵਾੜਾ ਥਾਣਾ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਸਰਚ ਪਾਰਟੀ ਨਾਲ ਰਵਾਨਾ ਹੋਏ ਸਨ। ਇਸ ਦੌਰਾਨ ਮੌਕੇ ਦੀ ਭਾਲ ਵਿੱਚ ਬੈਠੇ ਨਕਸਲੀਆਂ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ। ਥਾਣਾ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਨੇ ਨਕਸਲੀਆਂ ਨਾਲ ਮੁਕਾਬਲਾ ਕੀਤਾ ਅਤੇ ਚਾਰ ਨਕਸਲੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪੇਟ ਵਿੱਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਟੀਆਈ ਨੂੰ ਦਿੱਤੀ ਜਾਵੇਗੀ ਅੱਜ ਅੰਤਿਮ ਵਿਦਾਈ
ਇਸ ਬਾਰੇ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਸਰਚ ਪਾਰਟੀ ਨੇ ਨਕਸਲੀਆਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ। ਇਸ ਘਟਨਾ ਵਿੱਚ ਸ਼ਹੀਦ ਹੋਏ ਟੀਆਈ ਸ਼ਿਆਮ ਕਿਸ਼ੋਰ ਸ਼ਰਮਾ ਦੀ ਮ੍ਰਿਤਕ ਦੇਹ ਪੁਲਿਸ ਨੇ ਬਰਾਮਦ ਕਰ ਲਈ ਹੈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਮੁਕਾਬਲੇ ਵਿੱਚ ਮਾਰੇ ਗਏ ਚਾਰ ਨਕਸਲੀ
ਦੇਰ ਰਾਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੁੱਝ ਵੀ ਕਹਿਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ, ਪਰ ਘਟਨਾ ਤੋਂ ਬਾਅਦ ਜਦੋਂ ਐਸਪੀ ਜਤਿੰਦਰ ਸ਼ੁਕਲਾ ਅਤੇ ਐਡੀਸ਼ਨਲ ਐਸਪੀ ਗੋਰਖਨਾਥ ਬਘੇਲ ਮੌਕੇ ਉੱਤੇ ਪਹੁੰਚੇ ਤਾਂ ਪੁਲਿਸ ਦੀ ਸਰਚ ਪਾਰਟੀ ਨੇ ਚਾਰ ਨਕਸਲੀਆਂ ਨੂੰ ਮਾਰ ਦਿੱਤਾ ਸੀ।
ਮਾਮਲੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਪੁਲਿਸ ਨੂੰ ਵੀ ਨੁਕਸਾਨ ਹੋਇਆ ਹੈ ਅਤੇ ਮਦਨਵਾੜਾ ਥਾਣਾ ਇੰਚਾਰਜ ਸ਼ਿਆਮ ਕਿਸ਼ੋਰ ਸ਼ਰਮਾ ਸ਼ਹੀਦ ਹੋ ਗਏ ਹਨ।