ਪੰਜਾਬ

punjab

ETV Bharat / bharat

4 ਪੁਲਿਸ ਮੁਲਾਜ਼ਮ ਗ੍ਰਿਫਤਾਰ, ਮ੍ਰਿਤਕਾਂ ਦੇ ਇਲਾਕੇ 'ਚ ਚਲਾਏ ਗਏ ਪਟਾਕੇ - ਤੂਤੀਕੋਰਿਨ

ਤੂਤੀਕੋਰਿਨ ਵਿੱਚ ਪਿਓ-ਪੁੱਤ ਦੀ ਮੌਤ ਦੇ ਮਾਮਲੇ ਵਿੱਚ ਅਪਰਾਧਿਕ ਜਾਂਚ ਵਿਭਾਗ ਦੀ ਕ੍ਰਾਈਮ ਬ੍ਰਾਂਚ ਨੇ 6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਬ-ਇੰਸਪੈਕਟਰ ਰਘੂ ਗਣੇਸ਼ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ 12 ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਾਡੀ ਰਿਪੋਰਟ ਪੜ੍ਹੋ...

ਫ਼ੋਟੋ
ਫ਼ੋਟੋ

By

Published : Jul 2, 2020, 12:29 PM IST

ਚੇਨੱਈ: ਤਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹੇ ਦੇ ਸੰਤਨਕੁਲਮ ਵਿੱਚ ਕਥਿਤ ਪੁਲਿਸ ਦੀ ਹਿਰਾਸਤ ਵਿੱਚ ਕੁੱਟਮਾਰ ਨਾਲ ਹੋਈ ਮੌਤ ਦੇ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। 4 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ 4 ਵਿਚੋਂ ਇਕ ਪੁਲਿਸ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਮ੍ਰਿਤਕ ਪਿਓ ਤੇ ਪੁੱਤ ਦੇ ਘਰ ਤੇ ਨੇੜੇ ਪਟਾਕੇ ਚਲਾਏ ਗਏ।

ਪਿਓ-ਪੁੱਤ ਦੀ ਹੋਈ ਮੌਤ ਦੇ ਮਾਮਲੇ ਵਿੱਚ ਸੀਬੀਸੀਆਈਡੀ ਨੇ ਬੁੱਧਵਾਰ ਨੂੰ 6 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਪੁਲਿਸ ਮੁਲਾਜ਼ਮਾਂ ਵਿੱਚ ਸਬ-ਇੰਸਪੈਕਟਰ ਰਘੂ ਗਣੇਸ਼, ਕਾਂਸਟੇਬਲ ਮੁਰੂਗਨ ਤੇ ਮੁਥੁਰਾਜ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਸੀਬੀਸੀਆਈਡੀ ਦੀ ਕਾਰਵਾਈ ਤੋਂ ਬਾਅਦ ਸਤਕੁਲਮ ਦੇ ਰਹਿਣ ਵਾਲੇ ਇਲਾਕਿਆਂ ਵਿੱਚ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ।

ਮਾਮਲਾ ਕੀ ਹੈ

ਇਹ ਮਾਮਲਾ 19-20 ਜੂਨ ਦਾ ਹੈ। ਪੀ ਜੈਰਾਜ, ਜੋ ਸ਼ਕਤੀਸ਼ਾਲੀ ਨਾਦਰ ਵਪਾਰੀ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਸ ਦੇ ਪੁੱਤਰ ਜੈ ਬੇਨਿਕਸ ਦੀ 7 ਵਜੇ ਤੋਂ ਬਾਅਦ ਵੀ ਦੁਕਾਨ ਖੁੱਲ੍ਹਾ ਰੱਖਣ ਨੂੰ ਲੈ ਕੇ ਬਹਿਸ ਹੋ ਗਈ ਸੀ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 7 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਮਾਮਲੇ 'ਤੇ ਬਹਿਸ ਤੋਂ ਬਾਅਦ, ਪੁਲਿਸ ਮੁਲਾਜ਼ਮ ਜੈਰਾਜ ਅਤੇ ਉਸ ਦੇ ਪੁੱਤਰ ਨੂੰ ਥਾਣੇ ਲੈ ਆਈ। ਹਿਰਾਸਤ ਵਿੱਚ ਲਿਆਉਣ ਤੋਂ ਦੋ ਦਿਨ ਬਾਅਦ ਹੀ ਦੋਵਾਂ ਦੀ ਹਿਰਾਸਤ ਵਿੱਚ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਹਿਰਾਸਤ ਵਿੱਚ ਦੋਹਾਂ ਨਾਲ ਬੇਰਹਿਮੀ ਨਾਲ ਪੇਸ਼ ਆਈ। ਪਰਿਵਾਰ ਨੇ ਦੱਸਿਆ ਕਿ 20 ਜੂਨ ਨੂੰ ਉਹ ਜੈਰਾਜ ਅਤੇ ਬੈਨੀਕਸ ਨੂੰ ਮਿਲਣ ਲਈ ਥਾਣੇ ਗਏ ਸਨ। ਇਸ ਦੌਰਾਨ ਉਸ ਨੂੰ ਪੁਲਿਸ ਲਈ ਵਾਹਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਤਾਂ ਜੋ ਉਹ ਜੈਰਾਜ ਅਤੇ ਬੈਨੀਕਸ ਨੂੰ ਹਸਪਤਾਲ ਲੈ ਜਾ ਸਕਣ। ਇਸ ਦੇ ਨਾਲ ਹੀ ਪਰਿਵਾਰ ਨੂੰ ਦੋਵਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ। ਉਸ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਪਿਓ-ਪੁੱਤ ਦੋਹਾਂ ਨੂੰ ਘੇਰਿਆ ਹੋਇਆ ਸੀ। ਉਨ੍ਹਾਂ ਨੇ ਦੋਹਾਂ ਨੂੰ ਹਸਪਤਾਲ ਦੇ ਗੇਟ ਤੋਂ ਅੰਦਰ ਜਾਂਦਿਆਂ ਵੇਖਿਆ ਤਾਂ ਦੋਹਾਂ ਦੇ ਕੱਪੜੇ ਖੂਨ ਨਾਲ ਲੱਥ-ਪੱਥ ਸਨ।

ABOUT THE AUTHOR

...view details