ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਸ਼ਨੀਵਾਰ ਨੂੰ ਗੈਸ ਲੀਕ ਹੋਣ ਦੀ ਘਟਨਾ ਕਰਕੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਢੋਲਕਾ ਦੀ ਇਕ ਟੈਕਸਟਾਈਲ ਫੈਕਟਰੀ ਵਿਖੇ ਰਸਾਇਣਕ ਕੂੜੇਦਾਨ ਦੇ ਟੈਂਕੀ ਦੀ ਸਫਾਈ ਕਰਦੇ ਸਮੇਂ ਹੋਇਆ। ਸਾਰੇ ਮ੍ਰਿਤਕ ਪਲਾਂਟ ਦੇ ਮੁਲਾਜ਼ਮ ਸਨ।
ਅਹਿਮਦਾਬਾਦ: ਟੈਕਸਟਾਈਲ ਫੈਕਟਰੀ ਵਿਚ ਟੈਂਕੀ ਦੀ ਸਫਾਈ ਦੌਰਾਨ 4 ਮਜ਼ਦੂਰਾਂ ਦੀ ਮੌਤ - Ahmedabad news
ਅਹਿਮਦਾਬਾਦ ਵਿੱਚ ਸ਼ਨੀਵਾਰ ਨੂੰ ਇਕ ਟੈਕਸਟਾਈਲ ਫੈਕਟਰੀ ਵਿਚ ਰਸਾਇਣਕ ਕੂੜੇਦਾਨ ਦੇ ਟੈਂਕੀ ਦੀ ਸਫਾਈ ਕਰਦਿਆਂ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਫਾਈ ਦੌਰਾਨ ਰਸਾਇਣਕ ਰਹਿੰਦ-ਖੂੰਹਦ ਟੈਂਕਾਂ ਵਿਚੋਂ ਗੈਸ ਲੀਕ ਹੋਣ ਕਾਰਨ ਹੋਇਆ ਹੈ।
ਫ਼ੋਟੋ
ਅਹਿਮਦਾਬਾਦ ਦਿਹਾਤੀ ਦੇ ਪੁਲਿਸ ਸੁਪਰਡੈਂਟ ਨਿਤੇਸ਼ ਪਾਂਡੇ ਨੇ ਦੱਸਿਆ ਕਿ ਢੋਲਕਾ ਤਹਿਸੀਲ ਦੇ ਪਿੰਡ ਸੀਮੇਜ-ਢੋਲੀ ਪਿੰਡ ਨੇੜੇ ਚਿਰਪਾਲ ਗਰੁੱਪ ਆਫ਼ ਕੰਪਨੀਜ਼ ਦੀ ਇਕ ਯੂਨਿਟ ਵਿੱਚ ਚਾਰ ਮਜ਼ਦੂਰ ਕੈਮੀਕਲ ਕੂੜੇ ਦੇ ਟੈਂਕੀ ਦੀ ਸਫਾਈ ਕਰ ਰਹੇ ਸਨ। ਇਸ ਦੌਰਾਨ ਰਸਾਇਣਕ ਕੂੜੇ ਦੇ ਟੈਂਕ ਤੋਂ ਗੈਸ ਲੀਕ ਹੋ ਗਈ ਅਤੇ ਰਸਾਇਣਕ ਰਹਿੰਦ-ਖੂੰਹਦ ਤੋਂ ਗੈਸ ਨਿਕਲਣ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ।
ਪੁਲਿਸ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਗੈਸ ਰਿਸਾਅ ਦੇ ਕਾਰਨਾਂ ਦਾ ਸਾਫ਼ ਪਤਾ ਨਹੀਂ ਚਲ ਸਕਿਆ ਹੈ।