ਮੁੰਬਈ: ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਨਾਲ ਕਈ ਇਲਾਕਿਆਂ ਵਿੱਚ ਪਾਣੀ ਜਮਾਂ ਹੋ ਗਿਆ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਐਤਵਾਰ ਤੱਕ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਹੁਣ ਤੱਕ ਭਾਰੀ ਮੀਂਹ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲਾਪਤਾ ਹਨ। ਉੱਥੇ ਹੀ ਅੱਜ ਸਵੇਰੇ 11 ਵਜੇ ਨਵੀਂ ਮੁੰਬਈ ਦੇ ਡਰਾਇਵਿੰਗ ਰੇਂਜ ਦੇ ਨਜ਼ਦੀਕ ਪਿਕਨਿਕ ਮਨਾਉਣ ਆਈਆਂ ਚਾਰ ਕੁੜੀਆਂ ਝਰਨੇ 'ਚ ਰੁੜ ਗਈਆਂ। ਉਨ੍ਹਾਂ ਵਿੱਚੋਂ ਇੱਕ ਕੁੜੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਿਸ ਦੀ ਪਹਿਚਾਣ ਚੇਂਬੂਰ ਦੀ ਨੇਹਾ ਜੈਨ ਵਜੋਂ ਹੋਈ ਹੈ। ਬਾਕੀ ਤਿੰਨ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ।