ਪੰਜਾਬ

punjab

ETV Bharat / bharat

ਲੰਘੇ ਤਿੰਨ ਸਾਲਾਂ ਦੌਰਾਨ ਸੜਕ ਹਾਦਸਿਆਂ ਵਿੱਚ ਸਾਢੇ ਚਾਰ ਲੱਖ ਲੋਕਾਂ ਦੀ ਮੌਤ - ਨਿਤਿਨ ਗਡਕਰੀ

ਦੇਸ਼ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਾਢੇ ਚਾਰ ਲੱਖ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਆਵਾਜਾਈ ਅਤੇ ਰਾਜਮਾਰਗ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਭਾਗ ਇਸ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।

ਸੜਕ ਹਾਦਸੇ
ਸੜਕ ਹਾਦਸੇ

By

Published : Feb 4, 2020, 2:58 AM IST

ਨਵੀਂ ਦਿੱਲੀ: ਦੇਸ਼ ਵਿੱਚ ਆਏ ਦਿਨ ਸੜਕ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੇ ਪਿਛਲੇ ਸਾਲਾਂ ਤੇ ਮਾੜੀ ਜੀ ਝਾਤੀ ਮਾਰੀ ਜਾਵੇ ਤਾਂ 2016 ਤੋਂ 2018 ਤੱਕ ਹਰ ਸਾਲ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ ਔਸਤਨ ਡੇਢ ਲੱਖ ਲੋਕਾਂ ਦੀ ਜਾਨ ਗਈ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਸਾਲ 2018 ਵਿੱਚ ਸੜਕ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 1,51,417 ਸੀ। ਸਾਲ 2017 ਵਿੱਚ 1,47,913 ਅਤੇ 2016 ਵਿੱਚ 1,50,785 ਸਾਲ 2019 ਦੇ ਸਤੰਬਰ ਤੱਕ 1,12,735 ਸੀ।

ਇਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸੜਕ ਹਾਦਸਿਆਂ ਨੂੰ ਘਟਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਵਿਭਾਗ ਸੜਕ ਹਾਦਸਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਬੇਸ਼ੱਕ ਮੰਤਰੀਆਂ ਵੱਲੋਂ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਦਾ ਅਮਲ ਕਿਤੇ ਹੁੰਦਾ ਵਿਖਾਈ ਨਹੀਂ ਦਿੰਦਾ। ਜੇ ਆਵਾਜਾਈ ਮੰਤਰਾਲਾ ਸੜਕ ਹਾਦਸਿਆਂ ਬਾਰੇ ਜਾਗਰੂਕ ਹੈ ਤਾਂ ਫਿਰ ਵੀ ਇੰਨੇ ਲੋਕਾਂ ਦੀ ਰੋਜ਼ਾਨਾਂ ਕਿਉਂ ਸੜਕ ਹਾਦਸਿਆਂ ਵਿੱਚ ਮੌਤ ਹੁੰਦੀ ਹੈ, ਸੋਚਣਾ ਤਾਂ ਬਣਦਾ ਹੈ।

ABOUT THE AUTHOR

...view details