ਤੇਲੰਗਾਨਾ : ਵਾਰੰਗਲ ਵਿੱਚ ਇਕ ਨੌਂ ਮਹੀਨਿਆਂ ਦੀ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਦੇ ਵਿਰੋਧ ਦੌਰਾਨ ਪੁਤਲੇ ਸਾੜ ਰਹੇ ਇੱਕ ਮਹਿਲਾ ਸਮੇਤ ਚਾਰ ਭਾਜਪਾ ਵਰਕਰ ਝੁਲਸ ਗਏ। ਜ਼ਖ਼ਮੀਆਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰਦਰਸ਼ਨ ਕਰ ਰਹੇ ਇਹ ਵਰਕਰ ਤੇਲੰਗਾਨਾ ਸਰਕਾਰ ਦੇ ਪੁਤਲੇ ਸਾੜਨ ਦੀ ਕੋਸ਼ਿਸ਼ ਕਰ ਰਹੇ ਸਨ। ਪਹਿਲਾਂ ਤੋਂ ਜਲ ਰਹੇ ਇੱਕ ਪੁਤਲੇ ਉੱਤੇ ਪੈਟਰੋਲ ਛਿੜਕ ਦੇਣ ਕਾਰਨ ਅੱਗ ਫੈਲ ਗਈ ਅਤੇ 4 ਲੋਕ ਇਸ ਦੀ ਚਪੇਟ ਵਿੱਚ ਆ ਗਏ।
ਉਨ੍ਹਾਂ ਦੱਸਿਆ ਕਿ ਝੁਲਸਣ ਵਾਲੇ ਇਨ੍ਹਾਂ ਚਾਰ ਵਰਕਰਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਜ਼ਖਮੀ ਲੋਕਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਚੋਂ 1 ਹਾਲਤ ਬੇਹਦ ਗੰਭੀਰ ਹੈ ਅਤੇ ਬਾਕੀ ਦੇ ਹੋਰ ਤਿੰਨ ਲੋਕ ਮਾਮੂਲੀ ਜ਼ਖਮੀ ਹਨ। ਘਟਨਾ ਦੇ ਸਮੇਂ ਭਾਜਪਾ ਨੇਤਾ ਜਬਰ ਜਨਾਹ ਮਾਮਲੇ ਦੇ ਦੋਸ਼ਿਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰ ਰਹੇ ਸਨ।
ਕੀ ਹੈ ਮਾਮਲਾ
ਬੀਤੇ ਦਿਨੀਂ ਵਾਰੰਗਲ ਵਿਖੇ ਇੱਕ 28 ਸਾਲਾ ਵਿਅਕਤੀ ਨੇ ਘਰ ਦੀ ਛੱਤ ਉੱਤੇ ਮਾਂ -ਪਿਉ ਨਾਲ ਸੋ ਰਹੀ 9 ਮਹੀਨੇ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਜਦ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮ ਨੇ ਉਸ ਨੂੰ ਚੁਪ ਕਰਵਾਉਣ ਲਈ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ