ਪੰਜਾਬ

punjab

ETV Bharat / bharat

ਉੱਤਰ ਪ੍ਰਦੇਸ਼: ਕਾਨਪੁਰ ਮੁਠਭੇੜ 'ਚ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ

ਕਾਨਪੁਰ ਮੁੱਠਭੇੜ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਦੇ ਸੰਬੰਧ ਹਿਸਟਰੀਸ਼ੀਟਰ ਵਿਕਾਸ ਦੁਬੇ ਨਾਲ ਦੱਸੇ ਜਾ ਰਹੇ ਹਨ। ਇਹ ਖ਼ੁਲਾਸਾ ਕਾਲ ਡਿਟੇਲ ਰਾਹੀਂ ਹੋਇਆ ਹੈ।

ਫ਼ੋਟੋ
ਫ਼ੋਟੋ

By

Published : Jul 6, 2020, 12:25 PM IST

ਉੱਤਰ ਪ੍ਰਦੇਸ਼: ਕਾਨਪੁਰ ਮੁੱਠਭੇੜ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਹਿਸਟਰੀਸ਼ੀਟਰ ਵਿਕਾਸ ਦੁਬੇ ਦੇ ਸੰਪਰਕ 'ਚ ਸਨ ਇਹ ਖ਼ੁਲਾਸਾ ਕਾਲ ਡਿਟੇਲ ਰਾਹੀਂ ਹੋਇਆ ਹੈ।

ਦੱਸਣਯੋਗ ਹੈ ਕਿ ਕਾਨਪੁਰ ਦੇ ਚੌਬੇਪੁਰ ਥਾਣੇ ਦੀ ਪੁਲਿਸ ਟੀਮ 'ਤੇ ਬਦਨਾਮ ਮੁਲਜ਼ਮ ਵਿਕਾਸ ਦੂਬੇ ਅਤੇ ਉਸਦੇ ਸਾਥੀਆਂ ਨੇ ਹਮਲਾ ਕੀਤਾ ਸੀ। ਜਿਸ ਵਿੱਚ ਡਿਪਟੀ ਐਸਪੀ ਸਣੇ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਅਤੇ 7 ਪੁਲਿਸ ਕਰਮੀ ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਪੂਰੇ ਉੱਤਰ ਪ੍ਰਦੇਸ਼ 'ਚ ਹਫੜਾ ਤਫੜੀ ਮਚ ਗਈ ਸੀ।

ਪੁਲਿਸ ਨੇ ਕਾਰਵਾਈ ਕਰਦਿਆਂ ਉਸ ਦੇ ਦੋ ਸਾਥੀਆਂ ਨੂੰ ਮਾਰ ਦਿੱਤਾ ਸੀ ਅਤੇ ਉਸ ਦੇ ਨੌਕਰ ਨੂੰ ਅੱਜ ਇੱਕ ਮੁਕਾਬਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 22 ਪੁਲਿਸ ਟੀਮਾਂ ਅਤੇ 40 ਪੁਲਿਸ ਫੋਰਸਾਂ ਦੇ ਨਾਲ, ਐਸਟੀਐਫ ਦੀਆਂ ਬਹੁਤ ਸਾਰੀਆਂ ਟੀਮਾਂ ਮੁਲਜ਼ਮ ਵਿਕਾਸ ਦੁਬੇ ਨੂੰ ਫੜਨ ਵਿੱਚ ਲੱਗੀਆਂ ਹੋਈਆਂ ਹਨ।

8 ਪੁਲਿਸ ਮੁਲਾਜ਼ਮਾਂ ਦੇ ਕਾਤਲ ਵਿਕਾਸ ਦੁਬੇ ਤੇ ਯੂਪੀ ਪੁਲਿਸ ਦਾ ਸ਼ਿਕੰਜਾ ਵੱਧਦਾ ਜਾ ਰਿਹਾ ਹੈ। ਸ਼ਨੀਵਰ ਨੂੰ ਪੁਲਿਸ ਨੇ ਵਿਕਾਸ ਦੁਬੇ ਦੇ ਜੱਦੀ ਪਿੰਡ ਦੇ ਘਰ ਨੂੰ ਵੀ ਬੁਲਡੋਜ਼ਰ ਨਾਲ ਢਾਹ ਦਿੱਤਾ। ਹੁਣ ਪੁਲਿਸ ਉਸਦੀ ਬਾਕੀ ਜਾਇਦਾਦ ਦੀ ਭਾਲ ਕਰ ਉਸ ਨੂੰ ਜ਼ਬਤ ਕਰਨ ਦੀ ਕਾਰਵਾਈ ਕਰ ਰਹੀ ਹੈ।

ਪੁਲਿਸ ਦੇ ਅਨੁਸਾਰ ਉਨ੍ਹਾਂ ਇਨਪੁੱਟ ਮਿਲਿਆ ਸੀ ਕਿ ਵਿਕਾਸ ਨੇ ਆਪਣੇ ਘਰ ਨੂੰ ਬੰਕਰ ਬਣਾ ਰੱਖਿਆ ਹੈ ਜਿੱਥੇ ਅਸਲਾ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਰੱਖੇ ਹੋਏ ਹਨ। ਇਸੇ ਸਬੰਧ 'ਚ ਪੁਲਿਸ ਨੇ ਮੁਲਜ਼ਮ ਵਿਕਾਸ ਦੂਬੇ ਦੇ ਘਰ ਨੂੰ ਢਾਉਣ ਦੀ ਕਾਰਵਾਈ ਕੀਤੀ ਸੀ।

ABOUT THE AUTHOR

...view details