ਪੰਜਾਬ

punjab

ETV Bharat / bharat

ਭੋਪਾਲ ਗੈਸ ਤਰਾਸਦੀ: 35 ਵਰ੍ਹੇ ਬਾਅਦ ਵੀ ਪੀੜਤਾਂ ਦੇ ਹੰਝੂ ਪੂੰਝਣ 'ਚ ਨਾਕਾਮ ਸਰਕਾਰ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ

ਭੋਪਾਲ ਗੈਸ ਤਰਾਸਦੀ ਨੂੰ ਅੱਜ 35 ਵਰ੍ਹੇ ਪੂਰੇ ਹੋ ਚੁੱਕੇ ਹਨ। 2 ਦਸੰਬਰ 1984 ਦੀ ਦੇਰ ਰਾਤ ਯੂਨੀਅਨ ਕਾਰਬਾਈਡ ਫੈਕਟਰੀ 'ਚੋਂ ਨਿਕਲੀਆਂ ਘੱਟੋ ਘੱਟ 30 ਟਨ ਜ਼ਹਿਰੀਲੀ ਗੈਸ ਮਿਥਾਈਲ ਆਈਸੋਸੋਨੇਟ ਨੇ 15 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।

ਭੋਪਾਲ ਗੈਸ ਤਰਾਸਦੀ
ਭੋਪਾਲ ਗੈਸ ਤਰਾਸਦੀ

By

Published : Dec 2, 2019, 3:50 PM IST

ਭੋਪਾਲ: ਕਹਿੰਦੇ ਹਨ ਕਿ ਸਮਾਂ ਹਰ ਜ਼ਖ਼ਮ ਭਰ ਦਿੰਦਾ ਹੈ, ਪਰ ਕੁੱਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਵਰ੍ਹੇ ਬੀਤ ਜਾਣ ਮਗਰੋਂ ਵੀ ਨਹੀਂ ਭੁੱਲਦੀਆਂ। ਅਜਿਹੀ ਹੀ ਇੱਕ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਵਿੱਚ 2 ਦਸੰਬਰ 1984 ਦੀ ਦੇਰ ਰਾਤ ਨੂੰ ਵਾਪਰੀ ਸੀ। ਜਿਸ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਭੋਪਾਲ ਗੈਸ ਤਰਾਸਦੀ ਵਜੋਂ ਜਾਣਿਆ ਜਾਂਦਾ ਹੈ। ਇਸ ਗੈਸ ਕਾਂਡ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਜੱਦ ਕਿ ਲੱਖਾਂ ਪਰਿਵਾਰਾਂ 'ਤੇ ਇਸ ਦਾ ਸਿੱਧਾ ਪ੍ਰਭਾਵ ਪਿਆ। ਉਸ ਭਿਆਨਕ ਰਾਤ ਨੂੰ ਯਾਦ ਕਰਦਿਆਂ, ਗੈਸ ਪੀੜਤ ਅੱਜ ਵੀ ਕੰਬਦੇ ਹਨ।

ਭੋਪਾਲ ਗੈਸ ਤਰਾਸਦੀ

2 ਦਸੰਬਰ 1984 ਦੌਰਾਨ ਭੋਪਾਲ ਵਿੱਚ ਯੂਨੀਅਨ ਕਾਰਬਾਈਡ ਫੈਕਟਰੀ 'ਚੋਂ ਨਿਕਲੀਆਂ ਘੱਟੋ ਘੱਟ 30 ਟਨ ਜ਼ਹਿਰੀਲੀ ਗੈਸ ਮਿਥਾਈਲ ਆਈਸੋਸੋਨੇਟ ਨੇ 15 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਸਾਰੇ ਪੀੜਤ ਪਰਿਵਾਰ ਅੱਜ ਵੀ ਇਸ ਘਟਨਾ ਦਾ ਸਾਹਮਣਾ ਕਰ ਰਹੇ ਹਨ।

ਭੋਪਾਲ ਗੈਸ ਤਰਾਸਦੀ

ਭੋਪਾਲ ਗੈਸ ਤਰਾਸਦੀ ਨੂੰ ਅੱਜ 35 ਵਰ੍ਹੇ ਪੂਰੇ ਹੋ ਚੁੱਕੇ ਹਨ ਪਰ ਅੱਜ ਤੱਕ ਭੋਪਾਲ ਦੇ ਲੋਕ ਇਸ ਸਦਮੇ ਵਿਚੋਂ ਬਾਹਰ ਨਹੀਂ ਆ ਸਕੇ ਹਨ। ਨਾ ਹੀ ਹੁਣ ਤੱਕ ਗੈਸ ਪੀੜਤਾਂ ਦੀ ਹਾਲਤ ਵਿੱਚ ਕੋਈ ਸੁਧਾਰ ਹੋਇਆ ਹੈ। ਹੁਣ ਤੱਕ ਕਿੰਨੀਆਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਭੋਪਾਲ ਗੈਸ ਤਰਾਸਦੀ ਦੇ ਪੀੜਤਾਂ ਨਾਲ ਇਨਸਾਫ ਨਹੀਂ ਕਰ ਸਕੀਆਂ। ਅੱਜ ਵੀ ਉਨ੍ਹਾਂ ਨੂੰ ਸਿਰਫ਼ ਅਧੂਰਾ ਇਨਸਾਫ਼ ਮਿਲਿਆ ਹੈ। ਗੈਸ ਮਾਮਲੇ ਦੇ ਪੀੜਤ ਅਜੇ ਵੀ ਸਰਕਾਰ ਤੋਂ ਮਦਦ ਦੀ ਉਡੀਕ ਕਰ ਰਹੇ ਹਨ।

ਇਨ੍ਹਾਂ 35 ਸਾਲਾਂ ਵਿੱਚ ਗੈਸ ਮਾਮਲੇ ਦੇ ਪੀੜਤ ਲੋਕਾਂ ਨੇ ਪ੍ਰਦਰਸ਼ਨ, ਰੈਲੀਆਂ, ਵੋਟਿੰਗ ਬਾਈਕਾਟ ਵਰਗੇ ਕਈ ਕਦਮ ਚੁੱਕੇ ਪਰ ਕੋਈ ਫ਼ਾਇਦਾ ਨਹੀਂ ਹੋਇਆ। ਸਰਕਾਰਾਂ ਨੇ ਸਾਰੇ ਵਾਅਦੇ ਕੀਤੇ, ਪਰ ਹਾਸਲ ਹੋਇਆ ਮੁਆਵਜ਼ਾ ਉੱਠ ਦੇ ਮੂੰਹ ਵਿੱਚ ਜੀਰਾ ਸਾਬਤ ਹੋਇਆ।

ਇਥੋਂ ਤੱਕ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਗੈਸ ਤਰਾਸਦੀ ਰਾਹਤ ਅਤੇ ਮੁੜ ਵਸੇਬਾ ਵਿਭਾਗ ਬਣਾਇਆ ਗਿਆ ਸੀ, ਭੋਪਾਲ ਵਿੱਚ ਗੈਸ ਤਰਾਸਦੀ ਦੇ ਪੀੜਤਾਂ ਦੇ ਇਲਾਜ ਲਈ 33 ਰਾਹਤ ਕੇਂਦਰ ਚੱਲ ਰਹੇ ਹਨ, ਫਿਰ ਵੀ ਪੀੜਤ ਇਲਾਜ਼ ਲਈ ਭਟਕਦੇ ਵੇਖੇ ਜਾ ਰਹੇ ਹਨ। ਹੁਣ ਪੀੜਤ ਲੋਕਾਂ ਦੇ ਇਲਾਜ ਲਈ ਬਣੇ ਹਸਪਤਾਲ ਖੁਦ ਬੀਮਾਰ ਹੋ ਗਏ ਹਨ। ਭਾਜਪਾ ਤੋਂ ਲੈ ਕੇ ਕਾਂਗਰਸ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਇੱਕ ਦੂਜੇ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਰਾਜ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਭੋਪਾਲ ਗੈਸ ਤਰਾਸਦੀ ਦੇ ਪੀੜਤਾਂ ਦੇ ਹੰਝੂ ਪੂੰਝਣ ਦੇ ਵੱਡੇ ਦਾਅਵੇ ਕੀਤੇ ਹਨ। ਰਾਹਤ ਕਾਰਜ, ਮੁਆਵਜ਼ੇ ਅਤੇ ਬਿਹਤਰ ਇਲਾਜ ਦੀ ਸਹਾਇਤਾ ਨਾਲ ਗੈਸ ਤਰਾਸਦੀ ਦੇ ਪੀੜਤਾਂ ਨੂੰ ਲੁਭਾਉਣ ਲਈ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਹਨ, ਪਰ ਜ਼ਮੀਨੀ ਹਕੀਕਤ ਇੱਕ ਵੱਖਰੀ ਕਹਾਣੀ ਸੁਣਾ ਰਹੀ ਹੈ। ਰਾਜ ਸਰਕਾਰ ਦੇ ਦਾਅਵਿਆਂ ਦੇ ਸੰਬੰਧ ਵਿੱਚ, ਜਦੋਂ ਰਾਹਤ ਅਤੇ ਮੁੜ ਵਸੇਬੇ ਦਾ ਕੰਮ 35 ਸਾਲਾਂ ਵਿੱਚ ਪੂਰਾ ਨਹੀਂ ਹੋ ਸਕਿਆ, ਤਾਂ ਹੁਣ ਇਹ ਆਸ ਕਰਨਾ ਬੇਕਾਰ ਹੈ।

ABOUT THE AUTHOR

...view details