ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਦੀਵਾਲੀ ਵਾਲੇ ਦਿਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। 26 ਅਕਤੂਬਰ ਦੀ ਰਾਤ 12 ਵਜੇ ਤੋਂ 27 ਅਕਤੂਬਰ ਦੀ ਰਾਤ 11 ਵਜੇ ਤੱਕ, ਕੁੱਲ 23 ਘੰਟਿਆਂ ਵਿੱਚ 314 ਥਾਵਾਂ 'ਤੇ ਛੋਟੀਆਂ-ਵੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਦੀ ਖ਼ਬਰ ਹੈ।
ਦੀਵਾਲੀ ਦੇ ਦਿਨ ਦਿੱਲੀ ਵਿੱਚ 314 ਥਾਵਾਂ ਉੱਤੇ ਲੱਗੀ ਅੱਗ - ਦੀਵਾਲੀ
ਰਾਜਧਾਨੀ ਦਿੱਲੀ 'ਚ ਦੀਵਾਲੀ ਵਾਲੇ ਦਿਨ ਕੁੱਲ 23 ਘੰਟਿਆਂ ਵਿੱਚ 314 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਆਈਆਂ ਸਾਹਮਣੇ। ਪੜ੍ਹੋ ਪੂਰੀ ਖ਼ਬਰ ...
ਕਾਨਸੈਪਟ ਫ਼ੋਟੋ
ਜਿੱਥੇ, ਸਾਰੇ ਭਾਰਤ ਵਿੱਚ ਦੀਵਾਲੀ ਵਾਲੇ ਦਿਨ ਲੋਕਾਂ ਨੇ ਖੁਸ਼ੀਆਂ ਨਾਲ ਇਹ ਤਿਉਹਾਰ ਮਨਾਇਆ, ਉੱਥੇ ਹੀ, ਕੁੱਝ ਥਾਵਾਂ ਤੋਂ ਅੱਗ ਲੱਗ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿੱਚ ਦਿੱਲੀ ਪਿੱਛੇ ਨਹੀਂ ਰਹੀ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਅਜੇ ਕੋਈ ਸਾਹਮਣੇ ਨਹੀਂ ਹੈ।
- ਰਾਤ ਨੂੰ 11 ਤੋਂ 12 ਵਜੇ ਦੇ ਵਿਚਕਾਰ, 36 ਥਾਵਾਂ 'ਤੇ ਅੱਗ ਲੱਗੀ।
- ਰਾਤ 12 ਵਜੇ ਤੋਂ ਬਾਅਦ ਵੀ ਅੱਗ ਲੱਗਣ ਦਾ ਸਿਲਸਿਲਾ ਨਹੀਂ ਰੁਕਿਆ ਅਤੇ ਸਵੇਰੇ 5 ਵਜੇ ਤੱਕ 64 ਥਾਵਾਂ 'ਤੇ ਅੱਗ ਲੱਗੀ।
- ਇਸ ਤਰ੍ਹਾਂ, 12 ਵਜੇ ਤੋਂ 12 ਵਜੇ ਤੱਕ 250 ਥਾਵਾਂ 'ਤੇ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ।
- 26 ਅਕਤੂਬਰ ਰਾਤ 12 ਵਜੇ ਤੋਂ 28 ਅਕਤੂਬਰ ਦੀ ਸਵੇਰ ਨੂੰ 12 ਵਜੇ ਸਵੇਰੇ 5 ਵਜੇ 314 ਥਾਵਾਂ ਉੱਤੇ ਅੱਗ ਲੱਗੀ।