ਪੰਜਾਬ

punjab

By

Published : Jun 3, 2020, 1:55 PM IST

ETV Bharat / bharat

ਜੰਮੂ-ਕਸ਼ਮੀਰ: ਪੁਲਵਾਮਾ 'ਚ ਸੁਰੱਖਿਆ ਬਲਾਂ ਨੇ 3 ਦਹਿਸ਼ਤਗਰਦ ਕੀਤੇ ਢੇਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 3 ਅੱਤਵਾਦੀ ਮਾਰੇ ਗਏ ਹਨ ਜਿਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦਾ ਟਾਪ ਕਮਾਂਡਰ ਅਤੇ ਆਈਡੀ ਐਕਸਪਰਟ ਸ਼ਾਮਲ ਹੈ।

ਫ਼ੋਟੋ।
ਫ਼ੋਟੋ।

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਦਹਿਸ਼ਤਗਰਦਾਂ ਨੂੰ ਢੇਰ ਕਰ ਦਿਤਾ ਹੈ। ਮਾਰੇ ਗਏ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ ਦਾ ਟਾਪ ਕਮਾਂਡਰ ਅਤੇ ਆਈਡੀ ਐਕਸਪਰਟ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਅੱਤਵਾਦੀ ਕਈ ਆਈਈਡੀ ਹਮਲਿਆਂ ਅਤੇ ਕਾਰ ਵਿੱਚ ਬੰਬ ਲਗਾ ਕੇ ਕਰਨ ਵਾਲੀਆਂ ਕਈ ਘਟਵਾਨਾਂ ਨੂੰ ਅੰਜਾਮ ਦੇ ਚੁੱਕਿਆ ਹੈ। ਸੁਰੱਖਿਆ ਬਲਾਂ ਲਈ ਇਹ ਇੱਕ ਵੱਡੀ ਸਫ਼ਲਤਾ ਹੈ।

ਵੇਖੋ ਵੀਡੀਓ

ਸੁਰੱਖਿਆ ਬਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਪਿੰਡ ਵਿੱਚ ਮੁਕਾਬਲੇ ਦੌਰਾਨ ਜੈਸ਼ ਦਾ ਪਾਕਿਸਤਾਨੀ ਟਾਪ ਕਮਾਂਡਰ ਫ਼ੌਜੀ ਭਾਈ ਮਾਰਿਆ ਗਿਆ ਹੈ। ਪਿਛਲੇ ਦਿਨੀਂ ਰਾਜਪੋਰਾ ਦੇ ਕਾਰ ਧਮਾਕੇ ਵਿੱਚ ਫ਼ੌਜੀ ਭਾਈ ਦਾ ਹੀ ਹੱਥ ਸੀ। ਇਸ ਤੋਂ ਬਾਅਦ ਹੀ ਸੁਰੱਖਿਆ ਏਜੰਸੀਆਂ ਜੈਸ਼ ਦੇ ਇਸ ਟਾਪ ਕਮਾਂਡਰ ਦੀ ਤਲਾਸ਼ ਵਿੱਚ ਲੱਗੀ ਹੋਈ ਸੀ।

ਵੇਖੋ ਵੀਡੀਓ

ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਕੰਗਨ ਪਿੰਡ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਦੇ ਬਾਅਦ ਜੰਮੂ-ਕਸ਼ਮੀਰ ਪੁਲਿਸ, ਪੈਰਾਮਿਲਟਰੀ ਫੋਰਸ ਅਤੇ ਫੌ਼ਜ ਨੂੰ ਘੇਰ ਲਿਆ ਅਤੇ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਤੋਂ ਕਈ ਘੰਟੇ ਗੋਲੀਬਾਰੀ ਚੱਲਦੀ ਰਹੀ ਜਿਸ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ।

ABOUT THE AUTHOR

...view details