ਪੰਜਾਬ

punjab

ਹੈਦਰਾਬਾਦ ਰੇਪ ਤੇ ਕਤਲ ਮਾਮਲਾ: 3 ਪੁਲਿਸ ਮੁਲਾਜ਼ਮ ਮੁਅੱਤਲ, ਲਾਪਰਵਾਹੀ ਦੇ ਲਾਏ ਦੋਸ਼

By

Published : Dec 1, 2019, 12:21 AM IST

Updated : Dec 1, 2019, 9:59 AM IST

ਮਹਿਲਾ ਵੇਟਨਰੀ ਡਾਕਟਰ ਦੇ ਨਾਲ ਜਬਰ ਜਨਾਹ ਅਤੇ ਉਸ ਦੀ ਲਾਸ਼ ਨੂੰ ਜਲਾਉਣ ਦੀ ਘਟਨਾ ਦੀ ਐਫਆਈਆਰ ਦਰਜ ਕਰਨ 'ਚ ਹੋਈ ਦੇਰੀ ਦੇ ਸੰਬੰਧ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ

ਹੈਦਾਬਾਦ: ਮਹਿਲਾ ਵੇਟਨਰੀ ਡਾਕਟਰ ਦੇ ਨਾਲ ਜਬਰ ਜਨਾਹ ਅਤੇ ਉਸ ਦੀ ਲਾਸ਼ ਨੂੰ ਜਲਾਉਣ ਦੀ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਅਤੇ ਲੋਕਾਂ 'ਚ ਰੋਸ ਦੀ ਭਾਵਨਾ ਭਰੀ ਹੋਈ ਹੈ। ਇਸ ਘਟਨਾ ਦੇ ਸੰਬੰਧ 'ਚ 72ਘੰਟਿਆਂ ਬਾਅਦ ਪੁਲਿਸ ਹਰਕਤ 'ਚ ਆਈ । ਇਸ ਮਾਮਲੇ 'ਚ ਐਫਐਈਆਰ ਦਰਜ ਕਰਨ 'ਚ ਅਨਦੇਖੀ ਦਿਖਾਉਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਵੀ ਕੀਤੀ ਗਈ ਹੈ।

ਸਾਈਬਰਾਬਾਦ ਕਮੀਸ਼ਨਰ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਮੁਲਾਜ਼ਮਾਂ 'ਚ ਸ਼ਮਸ਼ਾਬਾਦ ਪੁਲਿਸ ਸਟੇਸ਼ਨ ਤੇ ਤੈਨਾਤ ਸਬ ਇੰਸਪੈਕਟਰ ਅਤੇ ਰਾਜੀਵ ਗਾਂਧੀ ਏਅਰਪੋਰਟ ਪੁਲਿਸ ਸਟੇਸ਼ਨ 'ਤੇ ਤੈਨਾਤ ਦੋ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਹਨ।

ਫ਼ੋਟੋ

ਪੁਲਿਸ ਨੇ ਦੱਸਿਆ ਕਿ ਮਹਿਲਾ ਡਾਕਟਰ ਦੇ ਲਾਪਤਾ ਹੋਣ ਸੰਬੰਧੀ ਮਾਮਲਾ ਦਰਜ ਕਰਨ 'ਚ ਦੇਰੀ ਕੀਤੀ ਗਈ ਹੈ ਅਤੇ ਪੜਤਾਲ ਦੌਰਾਨ ਪਤਾ ਲ਼ੱਗਾ ਕਿ 27-28 ਨਵੰਬਰ ਦੀ ਰਾਤ ਪੁਲਿਸ ਨੇ ਮਾਮਲਾ ਦਰਜ ਕਰਨ 'ਚ ਦੇਰੀ ਕੀਤੀ ਹੈ। ਇਹੀ ਕਾਰਨ ਹੈ ਕਿ ਸ਼ਮਸ਼ਾਬਾਦ ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਐਮ ਰਵਿ ਕੁਮਾਰ ਅਤੇ ਰਾਜੀਵ ਗਾਂਧੀ ਏਅਰਪੋਰਟ ਪੁਲਿਸ ਥਾਣੇ 'ਚ ਤੈਨਾਤ ਕਾਂਸਟੇਬਲ ਪੀ. ਵੇਣੂ ਰੇਡੀ, ਏ ਸੱਤਿਆਨਾਰਾਇਣ ਨੂੰ ਹੁਕਮਾਂ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਸਾਈਬਰਾਬਾਦ ਪੁਲਿਸ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਇਹੋ ਜਿਹੇ ਅਪਰਾਧਾਂ ਨੂੰ ਫੌਰਨ ਦਰਜ ਕੀਤੇ ਜਾਣ ਜਾਹੇ ਉਹ ਉਸ ਅਧਿਕਾਰ ਖੇਤਰ 'ਚ ਆਉਣ ਚਾਹੇ ਨਾ।

Last Updated : Dec 1, 2019, 9:59 AM IST

ABOUT THE AUTHOR

...view details