ਨਵੀਂ ਦਿੱਲੀ: ਸ਼ਾਹੀਨ ਬਾਗ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਤਿੰਨ ਵਾਰਤਾਕਾਰਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ 26 ਫ਼ਰਵਰੀ ਨੂੰ ਕਰੇਗੀ।
ਅਦਾਲਤ ਨੇ ਸ਼ਾਹੀਨ ਬਾਗ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਕਰਨ ਦੀ ਪਟੀਸ਼ਨ, ਜੋ ਕਿ ਐਡਵੋਕੇਟ ਅਮਿਤ ਸਾਹਨੀ ਅਤੇ ਭਾਜਪਾ ਨੇਤਾ ਨੰਦ ਕਿਸ਼ੋਰ ਗਰਗ ਵਲੋਂ ਦਾਇਰ ਕੀਤੀ ਗਈ ਹੈ, ਉਸ 'ਤੇ ਸੁਣਵਾਈ ਕੀਤੀ ਕਿਉਂਕਿ ਉਨ੍ਹਾਂ ਨੇ ਦਿੱਲੀ ਅਤੇ ਨੋਇਡਾ ਨੂੰ ਜੋੜਨ ਵਾਲੀ ਇਕ ਵੱਡੀ ਸੜਕ ਨੂੰ ਰੋਕ ਦਿੱਤਾ ਹੈ।