ਨਵੀਂ ਦਿੱਲੀ: ਭਾਰਤੀ ਫ਼ੌਜ ਨੇ 3 ਫ਼ੌਜੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਹੈ। ਫ਼ੌਜ ਨੇ ਦੱਸਿਆ ਕਿ ਹਵਲਦਾਰ ਆਲੋਕ ਕੁਮਾਰ ਦੁੱਬੇ, ਮੇਜਰ ਅਨਿਲ ਉਰਸ ਅਤੇ ਲੈਫ਼ਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ ਨੂੰ ਸ਼ੌਰਿਆ ਚੱਕਰ ਨਾਲ ਨਵਾਜ਼ਿਆ ਜਾਵੇਗਾ। ਉੱਥੇ ਹੀ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਅਬਦੁੱਲ ਰਾਸ਼ਿਦ ਨੂੰ ਕੀਰਤੀ ਚੱਕਰ (ਸ਼ਹੀਦੀ ਤੋਂ ਬਾਅਦ) ਨਾਲ ਨਵਾਜ਼ਿਆ ਗਿਆ ਹੈ।
ਭਾਰਤੀ ਫ਼ੌਜ ਦੇ 3 ਫ਼ੌਜੀਆਂ ਨੂੰ ਸ਼ੌਰਿਆ ਚੱਕਰ, ਅਬਦੁੱਲ ਰਾਸ਼ਿਦ ਨੂੰ ਕੀਰਤੀ ਚੱਕਰ - shoriya chakar
ਅੱਤਵਾਦੀਆਂ ਦੇ ਮਨਸੂਬਿਆਂ ਨੂੰ ਅਸਫ਼ਲ ਕਰਨ ਵਾਲੇ ਫ਼ੌਜ ਦੇ 3 ਜਵਾਨਾਂ ਨੂੰ ਸ਼ੌਰਿਆ ਚੱਕਰ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਫ਼ੌਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉੱਥੇ, ਜੰਮੂ-ਕਸ਼ਮੀਰ ਪੁਲਿਸ ਦੇ ਫ਼ੌਜੀ ਅਬਦੁੱਲ ਰਾਸ਼ਿਦ ਨੂੰ ਕੀਰਤੀ ਚੱਕਰ (ਸ਼ਹੀਦੀ ਤੋਂ ਬਾਅਦ) ਨਾਲ ਨਵਾਜ਼ਿਆ ਗਿਆ ਹੈ।
ਫ਼ੌਜ ਨੇ ਦੱਸਿਆ ਕਿ ਇਨ੍ਹਾਂ ਬਹਾਦਰਾਂ ਨੇ ਜੰਮੂ-ਕਸ਼ਮੀਰ ਵਿੱਚ ਕਈ ਅਭਿਆਨਾਂ ਵਿੱਚ ਦਿਖਾਈ ਦਲੇਰੀ ਦੇ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਉੱਤੇ ਦੇਸ਼ ਭਰ ਦੇ ਵੱਖ-ਵੱਖ ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੇ ਕੁੱਲ 926 ਅਧਿਕਾਰੀਆ ਨੂੰ ਉੱਚ ਪੁਲਿਸ ਤਮਗ਼ੇ ਲਈ ਚੁਣਿਆ ਗਿਆ ਹੈ।
ਉੱਥੇ ਹੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫ਼ੌਜੀਆਂ ਨਾਲ ਝੜਪ ਦੇ ਵਿੱਚ ਬਹਾਦੁਰੀ ਦਿਖਾਉਣ ਲਈ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ 294 ਜਵਾਨਾਂ ਨੂੰ ਡਾਇਰੈਕਟਰ ਜਨਰਲ ਦੀ ਸ਼ਲਾਘਾ ਨਾਲ ਸਨਮਾਨਿਤ ਕੀਤਾ ਗਿਆ ਹੈ। ਆਈਟੀਬੀਪੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਤਾਇਨਾਤ 21 ਜਵਾਨਾਂ ਨੂੰ ਬਹਾਦੁਰੀ ਦਾ ਤਮਗ਼ਾ ਦੇਣ ਦੀ ਸਿਫ਼ਾਰਿਸ਼ ਸਰਕਾਰ ਨੂੰ ਕੀਤੀ ਗਈ ਹੈ।