ਮੇਰਠ: ਕੋਰੋਨਾ ਕਾਰਨ ਲੱਗੇ ਲੌਕਡਾਊਨ ਦੌਰਾਨ ਕਈ ਲੋਕਾਂ ਨੇ ਆਪਣੇ ਵਿਆਹ ਸਮਾਗਮਾਂ ਨੂੰ ਮੁਲਤਵੀ ਕਰ ਦਿੱਤਾ ਸੀ। ਪਰ ਸਰਕਾਰ ਵੱਲੋਂ ਹੁਣ ਅਨਲੌਕ 1 ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਇਹ ਲੌਕਡਾਊਨ ਕਿਸੇ ਦੀ ਜ਼ਿੰਦਗੀ ਵਿੱਚ ਦੁੱਖ ਲੈ ਕੇ ਆਇਆ ਤੇ ਕਿਸੇ ਦੀ ਜ਼ਿੰਦਗੀ ਵਿੱਚ ਖ਼ੁਸ਼ੀ।
ਮੇਰਠ: 3 ਫੁੱਟ ਦੇ ਫਿਰੋਜ਼ ਨੂੰ ਮਿਲੀ 3 ਫੁੱਟ ਦੀ ਬੇਗਮ - ਮੇਰਠ
ਮੇਰਠ ਦੇ ਰਹਿਣ ਵਾਲੇ 3 ਫੁੱਟ ਦੇ ਫਿਰੋਜ਼ ਦਾ ਵਿਆਹ ਲੌਕਡਾਊਨ ਲੱਗਣ ਕਾਰਨ ਢਾਈ ਮਹੀਨੇ ਲੇਟ ਹੋ ਗਿਆ ਸੀ ਤੇ ਅੱਜ ਉਨ੍ਹਾਂ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ।
ਮੇਰਠ ਦੇ ਰਹਿਣ ਵਾਲੇ 3 ਫੁੱਟ ਦੇ ਫਿਰੋਜ਼ ਦਾ ਕਈ ਸਾਲਾਂ ਤੋਂ ਵਿਆਹ ਨਹੀਂ ਹੋ ਰਿਹਾ ਸੀ। ਦਰਅਸਲ ਫਿਰੋਜ਼ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਵਿਆਹ ਦਾ ਯਤਨ ਕਰ ਰਿਹਾ ਸੀ। ਪਰ ਹਰ ਵਾਰ ਕੱਦ ਛੋਟਾ ਹੋਣ ਕਾਰਨ ਉਸ ਦੀ ਗ਼ੱਲ ਕਿਧਰੇ ਨਾ ਬਣ ਪਾਉਂਦੀ। ਅਚਾਨਕ ਇੱਕ ਦਿਨ ਉਹ ਆਪਣੇ ਦੋਸਤ ਘਰ ਗਿਆ ਤੇ ਫਿਰੋਜ਼ ਦੇ ਦੋਸਤ ਦੀ ਭਾਭੀ ਨੇ ਫਿਰੋਜ਼ ਨੂੰ ਆਪਣੀ ਭੈਣ ਲਈ ਪਸੰਦ ਕਰ ਲਿਆ, ਕਿਉਂਕਿ ਉਹ ਵੀ ਆਪਣੀ ਭੈਣ (ਜੈਨਬ) ਦੇ 3 ਫੁੱਟ ਕੱਦ ਕਾਰਨ ਪ੍ਰੇਸ਼ਾਨ ਸੀ। ਫਿਰ ਦੋਵੇ ਪਰਿਵਾਰ ਵਾਲਿਆਂ ਨੇ ਇਹ ਰਿਸ਼ਤਾ ਸਵਿਕਾਰ ਕਰ ਲਿਆ।
ਫਿਰੋਜ਼ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾ ਉਨ੍ਹਾਂ ਦਾ ਵਿਆਹ ਤੈਅ ਹੋਇਆ ਸੀ। ਪਰ ਬਾਅਦ ਵਿੱਚ ਲੌਕਡਾਊਨ ਲੱਗ ਗਿਆ ਤੇ ਹੁਣ ਢਾਈ ਮਹੀਨਿਆਂ ਬਾਅਦ ਫਿਰੋਜ਼ ਤੇ ਜੈਨਬ ਨੇ ਵਿਆਹ ਕਰਵਾਇਆ ਹੈ।