ਸ੍ਰੀਨਗਰ: ਕਸ਼ਮੀਰ ਘਾਟੀ ਵਿੱਚ ਇੰਟਰਨੈਟ 'ਤੇ ਪਾਬੰਦੀ ਲਾਉਣ ਦੇ 6 ਦਿਨਾਂ ਬਾਅਦ ਘਾਟੀ ਦੇ ਕੁੱਝ ਹਿੱਸਿਆ ਵਿੱਚ ਮੁੜ ਤੋਂ 2G ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ।
11 ਮਈ ਨੂੰ ਜਾਰੀ ਇੱਕ ਆਦੇਸ਼ ਵਿੱਚ, ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ਨੂੰ ਛੱਡ ਕੇ ਮੋਬਾਈਲ ਡਾਟਾ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ।
ਹਾਲਾਂਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੰਟਰਨੈਟ ਦੀ ਸਪੀਡ ਸਿਰਫ 2G ਤੱਕ ਸੀਮਿਤ ਰਹੇਗੀ। ਇਹ ਹੁਕਮ 12 ਮਈ ਤੋਂ ਲਾਗੂ ਹੋਣਗੇ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਖੇ 6 ਮਈ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੋ ਦੇ ਕਤਲ ਤੋਂ ਬਾਅਦ ਕਸ਼ਮੀਰ ਵਿੱਚ 2G ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ।