ਜੋਧਪੁਰ: ਇਰਾਨ ਵਿੱਚ ਫਸੇ ਭਾਰਤੀਆਂ ਦਾ ਇੱਕ ਹੋਰ ਜੱਥਾ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ ਜੋਧਪੁਰ ਲਿਆਂਦਾ ਗਿਆ। ਏਅਰਪੋਰਟ 'ਤੇ ਸਕ੍ਰੀਨਿੰਗ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਰਮੀ ਦੇ ਖੇਤਰ ਵਿੱਚ ਬਣੇ ਵੈਲਨੈਸ ਸੈਂਟਰ ਵਿੱਚ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਇਰਾਨ ਤੋਂ ਆਏ 275 ਭਾਰਤੀਆਂ ਵਿੱਚੋਂ 133 ਔਰਤਾਂ ਅਤੇ 142 ਪੁਰਸ਼ ਹਨ। ਜਦਕਿ ਦੋ ਨਵਜੰਮੇ ਬੱਚਿਆਂ ਤੋਂ ਇਲਾਵਾ 4 ਹੋਰ ਬੱਚੇ ਵੀ ਸ਼ਾਮਲ ਹਨ। 4 ਦਿਨ ਪਹਿਲਾਂ ਇਰਾਨ ਤੋਂ ਭਾਰਤ ਲਿਆਂਦੇ ਗਏ 277 ਭਾਰਤੀਆਂ ਦੀ ਜੋਧਪੁਰ ਵਿੱਚ ਫੌਜ ਦੇ ਕੈਂਪ ਵਿੱਚ ਆਈਸੋਲੇਟਡ ਕਰਨ ਤੋਂ ਬਾਅਦ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਜੈਸਲਮੇਰ ਵਿੱਚ 400 ਤੋਂ ਵੱਧ ਭਾਰਤੀਆਂ ਨੂੰ ਇਰਾਨ ਤੋਂ ਲਿਆਂਦਾ ਗਿਆ ਹੈ, ਜਿਨ੍ਹਾਂ ਦੀ ਸਿਹਤ ਜਾਂਚ ਕਰਵਾਉਣ ਤੋਂ ਇਲਾਵਾ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਆਉਣ ਵਾਲੇ 2 ਦਿਨਾਂ ਬਾਅਦ ਕੁੱਝ ਹੋਰ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵੀ ਜੋਧਪੁਰ ਲਿਆਂਦਾ ਜਾ ਸਕਦਾ ਹੈ।