ਪੰਜਾਬ

punjab

ETV Bharat / bharat

VIDEO: ਤੂਫ਼ਾਨ 'ਫੋਨੀ' ਅੱਗੇ ਨਹੀਂ ਟਿਕ ਸਕੀ 250 ਫੁੱਟ ਦੀ ਭਾਰੀ ਕ੍ਰੇਨ - 250 foot heavy crane fell due to cyclone fani

ਉੜੀਸਾ 'ਚ ਤੂਫ਼ਾਨ 'ਫੋਨੀ' ਕਾਰਨ 250 ਫੁੱਟ ਦੀ ਭਾਰੀ ਕ੍ਰੇਨ ਉਸਾਰੀ ਹੇਠ ਮਕਾਨਾਂ 'ਤੇ ਜਾ ਡਿੱਗੀ। ਇਸ ਕਾਰਨ ਮਕਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਉਸਾਰੀ ਹੇਠ ਮਕਾਨਾਂ 'ਤੇ ਡਿੱਗੀ ਕ੍ਰੇਨ

By

Published : May 4, 2019, 10:35 AM IST

ਨਵੀਂ ਦਿੱਲੀ: ਤੂਫ਼ਾਨ 'ਫੋਨੀ' ਦਾ ਹਰ ਪਾਸੇ ਕਹਿਰ ਜਾਰੀ ਹੈ। ਉੜੀਸਾ 'ਚ ਤਬਾਹੀ ਮਚਾਉਣ ਤੋਂ ਹੁਣ 'ਫੋਨੀ' ਤੂਫ਼ਾਨ ਪੱਛਮੀ ਬੰਗਾਲ ਪਹੁੰਚ ਗਿਆ ਹੈ। ਇਹ ਤੂਫ਼ਾਨ ਇੰਨਾ ਭਿਆਨਕ ਹੈ ਕਿ ਇਸ ਅੱਗੇ 250 ਫੁੱਟ ਦੀ ਭਾਰੀ ਕ੍ਰੇਨ ਵੀ ਟਿਕ ਨਹੀਂ ਸਕੀ ਅਤੇ ਕ੍ਰੇਨ ਉਸਾਰੀ ਹੇਠ ਮਕਾਨਾਂ 'ਤੇ ਜਾ ਡਿੱਗੀ।

ਵੀਡੀਓ

ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੂਫ਼ਾਨ 'ਫੋਨੀ' ਦੀ ਮਾਰ ਨਾ ਝੱਲਦੇ ਹੋਏ ਕ੍ਰੇਨ ਨਵੇਂ ਬਣ ਰਹੇ ਮਕਾਨਾਂ ਉੱਪਰ ਜਾ ਡਿੱਗੀ।

ਦੱਸ ਦਈਏ ਕਿ ਤੂਫ਼ਾਨ 'ਫੋਨੀ' ਕਾਰਨ ਪੱਛਮੀ ਬੰਗਾਲ 'ਚ ਤੇਜ਼ ਮੀਂਹ ਪੈ ਰਿਹਾ ਹੈ ਅਤੇ ਹਵਾਵਾਂ ਵੀ ਚੱਲ ਰਹੀਆਂ ਹਨ। ਬੀਤੇ ਦਿਨ ਤੂਫ਼ਾਨ 'ਫੋਨੀ' ਨੇ ਉੜੀਸਾ 'ਚ ਕਾਫ਼ੀ ਤਬਾਹੀ ਮਚਾਈ ਹੈ ਜਿਸ ਕਾਰਨ 5 ਲੋਕਾਂ ਦੀ ਮੌਤ ਵੀ ਹੋ ਗਈ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਗਿਆ ਹੈ।

ABOUT THE AUTHOR

...view details