ਪੰਜਾਬ

punjab

ETV Bharat / bharat

ਊਨਾ: ਕੀੜੇ ਪੈਣ ਕਾਰਨ ਮੱਕੀ ਦੀ ਫ਼ਸਲ ਹੋਈ ਤਬਾਹ, ਕਿਸਾਨ ਪਰੇਸ਼ਾਨ - ਕਿਸਾਨਾਂ ਦੀ ਫਸਲ ਤਬਾਹ

ਊਨਾ 'ਚ ਫਾਲ ਆਰਮੀ ਵਰਮ ਨਾਂਅ ਦੇ ਕੀੜੇ ਪੈਣ ਕਾਰਨ ਲਗਭਗ 27 ਕਰੋੜ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਖੇਤੀਬਾੜੀ ਵਿਭਾਗ ਬਚਾਅ ਲਈ ਕੀਟਨਾਸ਼ਕ ਦਵਾਈਆਂ ਵੰਡ ਰਿਹਾ ਹੈ।

ਫਾਲ ਆਰਮੀ ਵਰਮ
ਫਾਲ ਆਰਮੀ ਵਰਮ

By

Published : Aug 1, 2020, 7:17 PM IST

ਊਨਾ: ਕੋਰੋਨਾ ਮਹਾਂਮਾਰੀ ਵਿੱਚ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀ ਮੱਕੀ ਦੀ ਫਸਲ ਫਾਲ ਆਰਮੀ ਵਰਮ ਨਾਂਅ ਦੇ ਕੀੜਿਆਂ ਕਾਰਨ ਤਕਰੀਬਨ 25 ਪ੍ਰਤੀਸ਼ਤ ਤਬਾਹ ਹੋ ਗਈ ਹੈ, ਜਿਸ ਕਾਰਨ ਕਿਸਾਨ ਆਪਣੀ ਰੋਜ਼ੀ-ਰੋਟੀ ਬਾਰੇ ਚਿੰਤਤ ਹੋਣ ਲੱਗੇ ਹਨ। ਇਸ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਵਿੱਚ ਘੱਟ ਮੀਂਹ ਪੈਣ ਕਾਰਨ ਕੀੜੇ ਵੀ ਵਧੇਰੇ ਸਰਗਰਮ ਹਨ।

ਵੀਡੀਓ

ਊਨਾ 'ਚ ਫਾਲ ਆਰਮੀ ਵਰਮ ਨਾਂਅ ਦੇ ਕੀੜੇ ਪੈਣ ਕਾਰਨ ਲਗਭਗ 27 ਕਰੋੜ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਖੇਤੀਬਾੜੀ ਵਿਭਾਗ ਬਚਾਅ ਲਈ ਕੀਟਨਾਸ਼ਕ ਦਵਾਈਆਂ ਵੰਡ ਰਿਹਾ ਹੈ। ਇਸ ਤੋਂ ਇਲਾਵਾ, ਪੈੱਸਟ ਕੰਟਰੋਲ ਇੰਡੀਆ ਬੰਗਲੌਰ ਤੋਂ ਇੱਕ ਵਿਸ਼ੇਸ਼ ਕਿਸਮ ਦਾ ਉਪਕਰਣ ਮੰਗਵਾਇਆ ਗਿਆ ਹੈ। ਇਸ ਉਪਕਰਣ ਦੇ ਹੇਠਲੇ ਹਿੱਸੇ ਵਿੱਚ ਫਸਣ ਨਾਲ ਕੀੜੇ ਮਰ ਜਾਣਗੇ। ਇਹ ਕੀੜਾ ਪੌਦੇ ਦੇ ਹੇਠਲੇ ਪੱਤਿਆਂ ਤੇ ਤਿਤਲੀ ਕੀੜਾ ਦੇ ਰੂਪ ਵਿੱਚ ਅੰਡੇ ਦਿੰਦਾ ਹੈ। ਅੰਡਿਆਂ ਤੋਂ ਪੈਦਾ ਹੋਏ ਕੀੜੇ ਪੌਦੇ ਨੂੰ ਆਪਣਾ ਭੋਜਨ ਬਣਾਉਂਦੇ ਹਨ। ਰਾਜ ਵਿੱਚ ਘੱਟ ਮੀਂਹ ਪੈਣ ਕਾਰਨ ਇਹ ਕੀਟ ਵਧਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੀੜਾ ਦੱਖਣੀ ਭਾਰਤ ਤੋਂ ਬੀਜਾਂ ਦੇ ਜ਼ਰੀਏ ਉੱਤਰੀ ਭਾਰਤ ਪਹੁੰਚਿਆ ਹੈ।

ABOUT THE AUTHOR

...view details