ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ 2,426 ਕੰਪਨੀਆਂ ਨੇ ਲੋਕਾਂ ਦੀ ਬਚਤ ਦੇ 1.47 ਲੱਖ ਕਰੋੜ ਰੁਪਏ ਬੈਂਕਾਂ ਤੋਂ ਲੁੱਟ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜਾਂਚ ਕਰੇਗੀ?
2,426 ਕੰਪਨੀਆਂ ਨੇ ਬੈਂਕਾਂ ਤੋਂ 1.47 ਲੱਖ ਕਰੋੜ ਰੁਪਏ 'ਲੁੱਟੇ', ਕੀ ਸਰਕਾਰ ਕਰਵਾਏਗੀ ਜਾਂਚ: ਰਾਹੁਲ ਗਾਂਧੀ ਗਾਂਧੀ ਨੇ ਬਿਨ੍ਹਾਂ ਵੇਰਵੇ ਦੱਸੇ ਟਵਿੱਟਰ 'ਤੇ ਕਿਹਾ, "2,426 ਕੰਪਨੀਆਂ ਨੇ ਲੋਕਾਂ ਦੀ ਬਚਤ ਦੇ 1.47 ਲੱਖ ਕਰੋੜ ਰੁਪਏ ਬੈਂਕਾਂ ਤੋਂ ਲੁੱਟ ਲਏ ਹਨ। ਕੀ ਇਹ ਸਰਕਾਰ ਇਸ ਲੁੱਟ ਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ?"
ਉਨ੍ਹਾਂ ਕਿਹਾ, "ਜਾਂ ਇਨ੍ਹਾਂ ਨੂੰ ਵੀ ਨੀਰਵ ਅਤੇ ਲਲਿਤ ਮੋਦੀ ਵਾਂਗ ਹੀ ਫਰਾਰ ਹੋਣ ਦੇਵੇਗੀ?"
ਗਾਂਧੀ ਦਾ ਹਮਲਾ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ (ਏਆਈਬੀਈਏ) ਨੇ 2,426 ਖਾਤਿਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਵਿਲਫਟ ਡਿਫਾਲਟਰਾਂ ਦੀ ਸ਼੍ਰੇਣੀ ਵਿੱਚ ਹਨ ਅਤੇ ਇਸ ਵਿੱਚ ਬੈਂਕਾਂ ਦਾ 1 ,47,350 ਕਰੋੜ ਰੁਪਏ ਬਕਾਇਆ ਹਨ।