ਅਮਰਨਾਥ ਯਾਤਰਾ ਦੇ ਔਖੇ ਰਾਹਾਂ 'ਤੇ ਚੱਲਣਾ ਹਰ ਕਿਸੇ ਲਈ ਸੰਭਵ ਨਹੀਂ ਹੈ। ਭੋਲੇਨਾਥ ਦੇ ਦਰਸ਼ਨਾਂ ਨੂੰ ਜਾਂਦੇ ਕਈ ਸ਼ਰਧਾਲੂਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਸਾਲ ਅਮਰਨਾਥ ਯਾਤਰਾ ਦੌਰਾਨ 24 ਲੋਕਾਂ ਦੀ ਮੌਤ ਹੋਈ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਅਮਰਨਾਥ ਯਾਤਰਾ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ - punjab news
2 ਜੁਲਾਈ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ। ਮੌਤ ਦਾ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਹਨ।
ਡਿਜ਼ਾਈਨ ਫ਼ੋਟੋ
ਮ੍ਰਿਤਕਾਂ ਦੀ ਮੌਤ ਦਾ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੱਸਿਆ ਗਿਆ ਹੈ। ITBP ਦੇ ਅਧਿਕਾਰੀ ਵਿਵੇਕ ਪਾਂਡੇ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਤੇ ਸਿਹਤ ਸੇਵਾਵਾਂ ਦੇ ਮੁਕੰਮਲ ਪ੍ਰਬੰਧ ਕੀਤੇ ਜਾਂਦੇ ਹਨ। ਇਸ ਵਾਰ ਤੀਰਥ ਯਾਤਰੀਆਂ ਦੇ ਮੱਦੇਨਜ਼ਰ 77 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ 2 ਜੁਲਾਈ ਨੂੰ ਹੋਈ ਸੀ ਤੇ 15 ਅਗਸਤ ਨੂੰ ਇਹ ਸੰਪੂਰਨ ਹੋ ਜਾਵੇਗੀ। ਇਸ ਵਾਰ 2,50,000 ਤੋਂ ਵੱਧ ਤੀਰਥ ਯਾਤਰੀ ਅਮਰਨਾਥ ਮੰਦਰ ਜਾ ਰਹੇ ਹਨ।
Last Updated : Jul 23, 2019, 2:53 PM IST