ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਓੜੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਨੂੰ ਤੁਰੰਤ ਰਾਸ਼ਟਰੀ ਬਿਪਤਾ ਵਜੋਂ ਘੋਸ਼ਿਤ ਕਰੇ ਅਤੇ ਇਸ ਤਬਾਹੀ ਦੇ ਪ੍ਰਭਾਵ ਦਾ ਸਾਹਮਣਾ ਕਰਨ ਵਿੱਚ ਰਾਜਾਂ ਦੀ ਪੂਰੀ ਮਦਦ ਕਰੇ।
ਵੀਡਿਓ ਕਾਨਫ਼ਰੰਸਿੰਗ ਰਾਹੀਂ ਮਿਲੇ 22 ਪਾਰਟੀਆਂ ਦੇ ਨੇਤਾਵਾਂ ਨੇ ਇਸ ਸਬੰਧ ਵਿੱਚ ਇੱਕ ਮਤਾ ਪਾਸ ਕੀਤਾ ਅਤੇ ਕਿਹਾ ਕਿ ਇਸ ਸਮੇਂ ਰਾਹਤ ਅਤੇ ਮੁੜ ਵਸੇਬੇ ਨੂੰ ਪਹਿਲ ਦੇਣੀ ਚਾਹੀਦੀ ਹੈ।
ਮਤੇ ਵਿੱਚ ਕਿਹਾ ਗਿਆ ਹੈ, "ਅਸੀਂ, ਵਿਰੋਧੀ ਪਾਰਟੀਆਂ ਚੱਕਰਵਾਤ ਅਮਫਾਨ ਕਾਰਨ ਹੋਈ ਤਬਾਹੀ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਪੱਛਮੀ ਬੰਗਾਲ ਅਤੇ ਓੜੀਸ਼ਾ ਦੀਆਂ ਸਰਕਾਰਾਂ ਅਤੇ ਲੋਕਾਂ ਪ੍ਰਤੀ ਸਾਡੀ ਹਮਦਰਦੀ ਅਤੇ ਸਹਾਇਤਾ ਦਾ ਸਮਰਥਨ ਕਰਦੇ ਹਾਂ।"