ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤੇਲੰਗਾਨਾ 'ਚ ਐਤਵਾਰ ਨੂੰ ਇੱਕ ਦਿਨ 'ਚ 21 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਰਾਜ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1082 ਹੋ ਗਈ ਹੈ।
ਸਿਹਤ ਵਿਭਾਗ ਦੇ ਮੀਡੀਆ ਬੁਲੇਟਿਨ ਦੇ ਮੁਤਾਬਕ ਨਵੇਂ ਮਾਮਲਿਆਂ ਵਿੱਚੋਂ 20 ਮਾਮਲੇ ਗ੍ਰੇਟਰ ਹੈਦਰਾਬਾਦ ਵਿੱਚ ਪਾਏ ਗਏ ਹਨ ਜਦਕਿ ਬਾਕੀ ਮਾਮਲੇ ਜਾਗਿਤਿਆਲ ਵਿੱਚ ਮਿਲੇ ਹਨ। ਇਹ ਵੀ ਦੱਸ ਦਈਏ ਕਿ ਐਤਵਾਰ ਨੂੰ 46 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 545 ਹੋ ਗਈ ਹੈ। ਰਾਜ ਵਿੱਚ 29 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ 508 ਐਕਟਿਵ ਮਾਮਲੇ ਹਨ।