ਪੰਜਾਬ

punjab

ETV Bharat / bharat

ਭਾਰਤ-ਪਾਕਿ ਮੈਚ ਦੌਰਾਨ ਕੀ ਰਹੇਗਾ ਮੌਸਮ ਦਾ ਮਿਜਾਜ਼, ਜਾਣੋਂ ਹਰ ਅਪਡੇਟ - Satta Bazaar bids cross Rs 100 cr

ਭਾਰਤ-ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਹਾਈਵੋਲਟੇਜ ਮੁਕਾਬਲੇ ਨੂੰ ਲੈ ਕੇ ਪ੍ਰਸ਼ੰਸਕਾ ਅਤੇ ਸੱਟਾ ਬਜ਼ਾਰ ਵਿੱਚ ਭਾਰੀ ਉਤਸ਼ਾਹ ਹੈ। ਮੈਚ ਦੌਰਾਨ ਮੀਂਹ ਵੀ ਰੁਕਾਵਟ ਪੈਦਾ ਕਰ ਸਕਦਾ ਹੈ।

ਫ਼ਾਈਲ ਫ਼ੋਟੋ।

By

Published : Jun 16, 2019, 12:59 PM IST

ਨਵੀਂ ਦਿੱਲੀ: ਭਾਰਤ-ਪਾਕਿਸਤਾਨ ਵਿਚਾਲੇ ਅੱਜ ਹਾਈਵੋਲਟੇਜ ਮੁਕਾਬਲਾ ਹੋਣ ਵਾਲਾ ਹੈ ਅਤੇ ਇਹ ਮੈਚ ਮੈਨਚੈਸਟਰ ਦੇ ਓਲਡ ਟ੍ਰੈਫ਼ਰ ਮੈਦਾਨ 'ਚ ਖੇਡਿਆ ਜਾਵੇਗਾ। ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ ਪਰ ਮੀਂਹ ਇਸ ਮੈਚ ਵਿੱਚ ਅੜਿੱਕਾ ਪਾ ਸਕਦਾ ਹੈ।

ਫ਼ਾਈਲ ਫ਼ੋਟੋ।

ਗੱਲ ਕਰੀਏ ਮੌਸਮ ਦੀ ਤਾਂ ਸਨਿੱਚਰਵਾਰ ਨੂੰ ਜਾਣਿ ਕਿ ਇਸ ਹਾਈਵੋਲਟੇਜ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਭਾਰੀ ਮੀਂਹ ਪਿਆ ਅਤੇ ਪਿੱਚ 'ਤੇ ਕਵਰ ਲੱਗੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ, ਅਸਮਾਨ ਤੇ ਬੱਦਲ ਛਾਏ ਰਹਿਣਗੇ ਤੇ ਤਾਪਮਾਨ 17 ਡਿਗਰੀ ਸੈਲਸੀਅਲ ਦੇ ਨੇੜੇ-ਤੇੜੇ ਰਹੇਗਾ। ਅਜਿਹੀ ਸਥਿਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਮੀਂਹ ਇਸ ਮੈਚ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।

ਮੈਚ ਨੂੰ ਲੈ ਕੇ ਹਵਨ ਅਤੇ ਅਰਦਾਸਾਂ ਦਾ ਦੌਰ ਵੀ ਜਾਰੀ ਹੈ। ਪ੍ਰਸ਼ੰਸਕ ਇਹੀ ਅਰਦਾਸ ਕਰ ਰਹੇ ਹਨ ਕਿ ਮੀਂਹ ਇਸ ਮੈਚ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਪੈਦਾ ਨਾ ਕਰੇ।

ਵੀਡੀਓ

ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਸੱਟਾ ਬਜ਼ਾਰ ਵੀ ਉਤਸ਼ਾਹਿਤ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ-ਐੱਨਸੀਆਰ 'ਚ ਸੱਟਾ ਬਜ਼ਾਰ 100 ਕਰੋੜ ਤੋਂ ਪਾਰ ਪੁੱਜਿਆ ਹੈ। ਸੱਟੇਬਾਜ਼ਾਂ ਦਾ ਫ਼ਰੀਦਾਬਾਦ, ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ ਅਤੇ ਦਿੱਲੀ ਨਾਲ ਲੱਗਦੇ ਇਲਾਕਿਆਂ 'ਚ ਨੈੱਟਵਰਕ ਮਜ਼ਬੂਤ ਮੰਨਿਆ ਜਾਂਦਾ ਹੈ।

ABOUT THE AUTHOR

...view details