ਦਿੱਲੀ: ਵਾਤਾਵਰਨ ਸੰਭਾਲ ਦੇ ਹੰਭਲੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਸੰਗਤ ਨੂੰ 20 ਹਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ। ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਵਾਤਾਵਰਨ ਸੰਭਾਲ ਲਈ ਬੂਟਾ ਪ੍ਰਸ਼ਾਦ ਵੰਡੇ ਸਨ ਅਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਬਚਾਉਣ ਦਾ ਕੰਮ ਵੀ ਕੀਤਾ ਸੀ।
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਨਵੇਂ ਸਾਲ ਮੌਕੇ ਵੰਡੇ ਗਏ 20 ਹਜ਼ਾਰ ਬੂਟੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਸੰਗਤ ਨੂੰ 20 ਹਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ। ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਵਾਤਾਵਰਨ ਸੰਭਾਲ ਲਈ ਬੂਟਾ ਪ੍ਰਸ਼ਾਦ ਵੰਡੇ ਸਨ ਅਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਬਚਾਉਣ ਦਾ ਕੰਮ ਵੀ ਕੀਤਾ ਸੀ।
ਇਸ ਨਵੀਂ ਪਹਿਲਕਦਮੀ ਲਈ ਹੇਮਕੁੰਡ ਫਾਊਂਡੇਸ਼ਨ ਨੇ ਮਦਦ ਕੀਤੀ ਹੈ ਅਤੇ 20 ਹਜ਼ਾਰ ਪੌਦੇ ਮੁਹੱਈਆ ਕਰਵਾਏ ਹਨ। ਗੁਰਦੁਆਰਾ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਨਾ ਸਿਰਫ਼ ਬੂਟਾ ਲਗਾਉਣ ਦੀ ਮੁਹਿੰਮ ਦੇ ਵਿੱਚ ਹਿੱਸਾ ਬਣਨ ਬਲਕਿ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਆਪਣਾ ਯੋਗਦਾਨ ਦੇਣ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਸੀ। ਸੰਗਤਾਂ ਵਿੱਚ ਇਸ ਮੁਹਿੰਮ ਨੂੰ ਲੈ ਕੇ ਖ਼ਾਸਾ ਉਤਸ਼ਾਹ ਨਜ਼ਰ ਆਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੇਮਕੁੰਡ ਫਾਊਂਡੇਸ਼ਨ ਇੱਕ ਅਜਿਹੀ ਫਾਊਂਡੇਸ਼ਨ ਹੈ ਜੋ ਲੋਕਾਂ ਦੀ ਚਿੰਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਲੋਕਾਂ ਨੂੰ ਵਾਤਾਵਰਣ ਬਚਾਓਣ ਦਾ ਪ੍ਰਣ ਲੈਣਾ ਚਾਹੀਦਾ ਹੈ।