ਪੰਜਾਬ

punjab

ETV Bharat / bharat

200 ਪ੍ਰਵਾਸੀਆਂ ਨੇ ਸ਼ਾਹਦਰਾ ਇਕਾਂਤਵਾਸ 'ਚੋਂ ਨਿਕਲਣ ਤੋਂ ਬਾਅਦ ਸਾਂਝੇ ਕੀਤੇ ਦੁੱਖੜੇ

ਉੱਤਰ ਪੂਰਬੀ ਦਿੱਲੀ ਦੀ ਮੰਡੌਲੀ ਜੇਲ੍ਹ ਵਿੱਚ ਬਣੇ ਸ਼ਾਹਦਰਾ ਕੁਆਰੰਟੀਨ ਸੈਂਟਰ ਤੋਂ ਸ਼ੁੱਕਰਵਾਰ ਨੂੰ ਤਕਰੀਬਨ 200 ਪ੍ਰਵਾਸੀ ਮਜ਼ਦੂਰਾਂ ਨੂੰ ਰਿਹਾਅ ਕੀਤਾ ਗਿਆ ਹੈ। ਪ੍ਰਵਾਸੀਆਂ ਨੇ ਪ੍ਰਸ਼ਾਸਨ 'ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਸਹੀ ਭੋਜਨ ਨਹੀਂ ਦਿੱਤਾ ਗਿਆ ਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਵਾਜਾਈ ਪ੍ਰਦਾਨ ਕੀਤੀ ਗਈ।

200 migrants share their pain after quarantine preiod
200 ਪ੍ਰਵਾਸੀਆਂ ਨੇ ਸ਼ਾਹਦਰਾ ਇਕਾਂਤਵਾਸ 'ਚੋਂ ਨਿਕਲਣ ਤੋਂ ਬਾਅਦ ਸਾਂਝੇ ਕੀਤੇ ਦੁੱਖੜੇ

By

Published : Jun 12, 2020, 10:43 PM IST

ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬਣੇ ਸ਼ਾਹਦਰਾ ਕੁਆਰੰਟੀਨ ਸੈਂਟਰ ਤੋਂ ਸ਼ੁੱਕਰਵਾਰ ਨੂੰ ਰਿਹਾ ਕੀਤੇ ਗਏ ਲਗਭਗ 200 ਪ੍ਰਵਾਸੀ ਮਜ਼ਦੂਰਾਂ ਦਾ ਘਰ ਵਾਪਸੀ ਹੋਈ।

ਇਸ ਦੌਰਾਨ ਪ੍ਰਵਾਸੀਆਂ ਮੀਡੀਆ ਸਾਹਮਣੇ ਆਪਣੇ ਦਰਦ ਸਾਂਝੇ ਕੀਤੇ। ਜਾਣਕਾਰੀ ਮੁਤਾਬਕ ਵੰਦੇ ਭਾਰਤ ਮਿਸ਼ਨ ਤਹਿਤ ਉਨ੍ਹਾਂ ਸਾਰਿਆਂ ਨੂੰ ਮਾਲਦੀਵ ਤੋਂ ਦਿੱਲੀ ਲਿਆਂਦਾ ਗਿਆ ਸੀ, ਜਿਥੇ ਉਨ੍ਹਾਂ ਨੂੰ ਏਅਰਪੋਰਟ ਤੋਂ ਸਿੱਧਾ ਸ਼ਾਹਦਾਰਾ ਕੁਆਰੰਟੀਨ ਸੈਂਟਰ ਵਿੱਚ ਭੇਜ ਦਿੱਤਾ ਗਿਆ।

ਪ੍ਰਵਾਸੀਆਂ ਨੇ ਸਰਕਾਰੀ ਸਹੁਲਤਾਂ 'ਤੇ ਦੋਸ਼ ਲਾਉਣਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਸਹੀ ਭੋਜਨ ਨਹੀਂ ਦਿੱਤਾ ਗਿਆ। ਇਕ ਪ੍ਰਵਾਸੀ ਨੇ ਕਿਹਾ, “ਜੇ ਬਿਮਾਰ ਮਰੀਜ਼ ਸਹੀ ਭੋਜਨ ਖਾਉਂਦਾ ਹੈ ਤਾਂ ਹੀ ਉਹ ਜਲਦ ਬਿਮਾਰੀਆਂ ਤੋਂ ਤੰਦਰੂਸਤ ਹੋ ਸਕਦਾ ਹੈ।

"ਪ੍ਰਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਵਾਜਾਈ ਦੀ ਸਹਾਇਤਾ ਨਹੀਂ ਦਿੱਤੀ ਗਈ। ਪ੍ਰਵਾਸੀਆਂ ਨੇ ਖੁਦ ਆਪਣੇ ਸੂਬਿਆਂ ਤੱਕ ਪਹੁੰਚਣ ਲਈ ਕਰੀਬ 40 ਲੋਕਾਂ ਦੇ ਲਈ 3000 ਰੁਪਏ ਵਿੱਚ ਇੱਕ ਬੱਸ ਦਾ ਪ੍ਰਬੰਧ ਕੀਤਾ ਹੈ।

ABOUT THE AUTHOR

...view details