ਪੰਜਾਬ

punjab

ETV Bharat / bharat

ਉਰੀ ਤੋਂ ਬਾਅਦ ਦੂਜਾ ਵੱਡਾ ਹਮਲਾ, 20 ਜਵਾਨ ਸ਼ਹੀਦ - punjab news

ਸ੍ਰੀਨਗਰ: ਉਰੀ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਵੱਡਾ ਹਮਲਾ ਹੋਇਆ ਹੈ। ਪੁਲਵਾਮਾ ਦੇ ਅਵੰਤੀਪੋਰਾ 'ਚ ਆਈਈਡੀ ਹਮਲਾ ਕੀਤਾ ਗਿਆ। ਇਸ ਹਮਲੇ 'ਚ 20 ਜਵਾਨ ਸ਼ਹੀਦ ਹੋ ਗਏ ਜਦਕਿ ਕਈ ਜਵਾਨ ਜ਼ਖ਼ਮੀ ਹੋ ਗਏ।

ਪੁਲਵਾਮਾ 'ਚ ਵੱਡਾ ਹਮਲਾ

By

Published : Feb 14, 2019, 6:11 PM IST

ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਸੜਕ ਕਿਨਾਰੇ ਖੜ੍ਹੀ ਗੱਡੀ 'ਚ ਆਈਈਡੀ ਪਲਾਂਟ ਕੀਤਾ ਸੀ। ਜਿਵੇਂ ਹੀ ਸੀਆਰਪੀਐੱਫ਼ ਦੀ ਬੱਸ ਉਥੋਂ ਲੰਘੀ, ਉਦੋ ਅੱਤਵਾਦੀਆਂ ਨੇ ਆਈਈਡੀ ਨਾਲ ਧਮਾਕਾ ਕਰ ਦਿੱਤਾ।

ਵੀਡੀਓ

ਸੁਰੱਖਿਆ ਏਜੰਸੀਆਂ ਨੇ ਸੱਤ ਦਿਨ ਪਹਿਲਾਂ ਇਸ ਸਬੰਧੀ ਅਲਰਟ ਜਾਰੀ ਕੀਤਾ ਸੀ। ਏਜੰਸੀ ਨੇ ਕਿਹਾ ਸੀ ਕਿ ਕਸ਼ਮੀਰ 'ਚ ਅੱਤਵਾਦੀ ਸੁਰੱਖਿਆ ਬਲਾਂ ਤੇ ਆਈਈਡੀ ਨਾਲ ਹਮਲਾ ਕਰ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਇਹ ਅਲਰਟ ਅੱਤਵਾਦੀ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਜਾਰੀ ਕੀਤਾ ਗਿਆ ਸੀ।

ਏਜੰਸੀ ਨੇ ਆਪਣੇ ਅਲਰਟ 'ਚ ਦੱਸਿਆ ਸੀ ਕਿ ਅੱਤਵਾਦੀਆਂ ਦੀ ਨਜ਼ਰ ਸੀਆਰਪੀਐੱਫ਼ ਅਤੇ ਪੁਲਿਸ ਕੈਂਪ 'ਤੇ ਹੈ। ਇਸ ਲਈ ਸੁਰੱਖਿਆ ਬਲ ਸਾਵਧਾਨ ਰਹਿਣ ਪਰ ਇਸ ਦੇ ਬਾਵਜੂਦ ਅੱਤਵਾਦੀ ਆਪਣੇ ਮਕਸਦ 'ਚ ਕਾਮਯਾਬ ਹੋ ਗਏ।

ABOUT THE AUTHOR

...view details