ਪੰਜਾਬ

punjab

ETV Bharat / bharat

ਲਹਿੰਦੇ ਪੰਜਾਬ 'ਚ ਧਮਾਕਾ, 20 ਜਖ਼ਮੀ - 20 injured in Blast at Sadikabad

ਪਾਕਿਸਤਾਨ 'ਚ ਲਹਿੰਦੇ ਪੰਜਾਬ 'ਚ ਧਮਾਕੇ ਨਾਲ 20 ਲੋਕ ਹੋ ਜਖ਼ਮੀ।

Blast at Sadikabad City Pakistan

By

Published : May 17, 2019, 11:34 AM IST

ਪਾਕਿਸਤਾਨ: ਪਾਕਿਸਤਾਨ 'ਚ ਲਹਿੰਦੇ ਪੰਜਾਬ ਸੂਬੇ ਦੇ ਸਾਦਿਕਾਬਾਦ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਬੈਂਕ 'ਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿੱਚ 20 ਲੋਕ ਜਖ਼ਮੀ ਹੋ ਗਏ ਹਨ।
ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਧਮਾਕੇ ਨਾਲ ਬੈਂਕ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਇਲਾਕੇ ਨੂੰ ਸੀਲ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਗੈਸ ਸਲੰਡਰ ਵਿੱਚ ਧਮਾਕਾ ਹੋਇਆ।
ਸੁਰੱਖਿਆ ਬਲਾਂ ਨੇ ਬਚਾਅ ਅਤੇ ਰਾਹਤ ਮੁਹਿੰਮ ਸ਼ੁਰੂ ਕੀਤਾ ਹੈ ਜਦਕਿ ਜਖ਼ਮੀਆਂ ਨੂੰ ਮਦਦ ਲਈ ਨੇੜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਅਧਿਕਾਰੀਆਂ ਨੂੰ 24 ਘੰਟੇ ਇਸ ਘਟਨਾ ਉੱਤੇ ਇੱਕ ਰਿਪੋਰਟ ਸੌਂਪਣ ਲਈ ਕਿਹਾ ਹੈ।

ABOUT THE AUTHOR

...view details