ਅਸਾਮ: ਸੂਬੇ ਵਿੱਚ ਮੰਗਲਵਾਰ ਨੂੰ ਭੂ-ਖੋਰ ਵਿੱਚ ਲਗਭਗ 20 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮੁੱਖ ਰੂਪ ਤੋਂ ਦੱਖਣੀ ਅਸਾਮ ਦੀ ਬਰਾਕ ਘਾਟੀ ਖੇਤਰ ਦੇ ਤਿੰਨ ਅਲੱਗ-ਅਲੱਗ ਜ਼ਿਲ੍ਹਿਆਂ ਨਾਲ ਸਬੰਧਤ ਹਨ। ਘਟਨਾ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਤੁਹਾਨੂੰ ਦੱਸ ਦਈਏ ਕਿ ਬਚਾਅ ਦਲ ਮੌਕੇ ਉੱਤੇ ਪਹੁੰਚਿਆ। ਮ੍ਰਿਤਕਾਂ ਵਿੱਚੋਂ 7 ਵਿਅਕਤੀ ਕਛਾਰ ਜ਼ਿਲ੍ਹੇ, 7 ਹੈਲਾਕਾਂਡੀ ਅਤੇ 6 ਕਰੀਮਗੰਜ ਜ਼ਿਲ੍ਹੇ ਦੇ ਵਾਸੀ ਹਨ। ਇਸ ਖੇਤਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੂਰਬ-ਉੱਤਰੀ ਸੂਬਾ ਪਹਿਲਾਂ ਤੋਂ ਹੀ ਵੱਡੇ ਪੱਧਰ ਉੱਤੇ ਹੜ੍ਹਾਂ ਨਾਲ ਜੂਝ ਰਿਹਾ ਹੈ, ਜਿਸ ਨਾਲ ਲਗਭਗ 3.72 ਲੱਖ ਲੋਕਾਂ ਦੇ ਪ੍ਰਭਾਵਿਤ ਦੀ ਜਾਣਕਾਰੀ ਹੈ।