ਬੀਜਾਪੁਰ : ਪੁਲਿਸ ਅਤੇ ਨਕਸਲੀਆਂ ਦੇ ਵਿੱਚਕਾਰ ਹੋਈ ਮੁੱਠਭੇੜ ਵਿੱਚ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਸੇ ਨਾਲ ਹੀ ਇਸ ਮੁੱਠਭੇੜ ਦੌਰਾਨ ਇੱਕ ਨਕਸਲੀ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਹੈ।
ਪਾਮੇਡ ਥਾਣੇ ਦੇ ਇਲਾਕੇ ਵਿੱਚ ਕੋਬਰਾ ਜਵਾਨਾਂ ਅਤੇ ਨਕਸਲੀਆਂ ਵਿੱਚਕਾਰ ਮੁੱਠਭੇੜ ਹੋਈ ਹੈ। ਗੋਲੀਬਾਰੀ ਦੌਰਾਨ ਡਿਪਟੀ ਕਮਾਂਡਰ ਸਮੇਤ ਪੰਜ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਲੋਂ ਦੋ ਜਵਾਨ ਸ਼ਹੀਦ ਹੋ ਚੁੱਕੇ ਹਨ। ਜ਼ਖਮੀ ਵਿੱਚ ਡਿਪਟੀ ਕਮਾਂਡਰ ਪ੍ਰਸ਼ਾਂਤ ਵੀ ਸ਼ਾਮਲ ਹਨ, ਜ਼ਖਮੀ ਡਿਪਟੀ ਕਮਾਂਡਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸ਼ਹੀਦ ਜਾਵਨਾਂ ਦੇ ਨਾਮ -
- ਵਿਕਾਸ, ਸਿਪਾਹੀ
- ਪੁਨਾਨੰਦ, ਸਿਪਾਹੀ
ਕੋਬਰਾ 204 ਬਟਾਲੀਅਨ ਦੇ ਜਵਾਨਾਂ ਦੀ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਤੇ ਨਕਸਲੀਆਂ ਨਾਲ ਮੁੱਠਭੇੜ ਹੋਈ। ਇਹ ਜਵਾਨ ਤਿਪਾਪੁਰਮ ਕੈਂਪ ਤੋਂ ਅਪ੍ਰੇਸ਼ਨ ਲਈ ਨਿਕਲੇ ਸਨ।
ਜ਼ਖਮੀਆਂ ਦਾ ਰਾਏਪੁਰ 'ਚ ਇਲਾਜ਼ ਜਾਰੀ
ਨਕਸਲੀਆਂ ਨਾਲ ਮੁੱਠਭੇੜ 'ਚ 2 ਜਵਾਨ ਸ਼ਹੀਦ , 6 ਦੀ ਹਾਲਤ ਨਾਜ਼ੁਕ ਇਸ ਮੁਕਾਬਲੇ ਵਿੱਚ ਜ਼ਖਮੀ ਹੋਏ ਜਵਾਨਾਂ ਨੂੰ ਰਾਏਪੁਰ ਵਿੱਚ ਇਲਾਜ਼ ਲਈ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 2 ਜਵਾਨਾਂ ਨੂੰ ਬਾਲਾਜੀ ਹਸਪਤਾਲ ਅਤੇ 4 ਨੂੰ ਨਾਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਾਰੇ ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸ਼ਹੀਦਾਂ ਨੂੰ ਸ਼ਰਧਾਂਜਲੀ ਨਕਸਲੀਆਂ ਨਾਲ ਮੁੱਠਭੇੜ 'ਚ 2 ਜਵਾਨ ਸ਼ਹੀਦ , 6 ਦੀ ਹਾਲਤ ਨਾਜ਼ੁਕ ਛੱਤੀਸਗੜ੍ਹ ਦੀ ਰਾਜਪਾਲ ਅਨੂਸੁਈਆ ਨੇ ਨਕਸਲੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਮੌਤ 'ਤੇ ਦੁਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਉਹ ਹਮਦਰੀ ਪ੍ਰਗਟ ਕਰਦੇ ਹਨ।