ਪੰਜਾਬ

punjab

ETV Bharat / bharat

ਪਾਕਿਸਤਾਨ ਦੀ ਵੱਡੀ ਸਾਜਿਸ਼ ਨਾਕਾਮ, 2 ਸ਼ੱਕੀ ਚੜ੍ਹੇ ਫੌਜ ਅੜਿੱਕੇ - punjabi khabran

ਫੌਜੀ ਕੈਂਪ ਰਤਨੂਚੱਕ ਦੀ ਜਾਣਕਾਰੀ ਵ੍ਹਟਸਐਪ ਰਾਹੀਂ ਪਾਕਿਸਤਾਨ ਭੇਜਣ ਵਾਲੇ 2 ਸ਼ੱਕੀਆਂ ਨੂੰ ਫੌਜ ਨੇ ਕਾਬੂ ਕੀਤਾ ਹੈ। ਸ਼ੱਕੀਆਂ ਤੋਂ 2 ਮੋਬਾਈਲ ਫੋਨ ਅਤੇ ਭਾਰਤ-ਜੰਮੂ ਕਸ਼ਮੀਰ ਦਾ ਨਕਸ਼ਾ(ਮੈਪ) ਬਰਾਮਦ ਹੋਇਆ ਹੈ। ਜਿਸ ਦੀ ਪੜਤਾਲ ਕਰਨ 'ਤੇ ਮੋਬਾਈਲ ਫੋਨ ਚੋਂ ਇੱਕ ਦਰਜਨ ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਅਤੇ ਇੱਕ ਪਾਕਿਸਤਾਨ ਦੇ ਨੰਬਰ 'ਤੇ ਸ਼ੱਕੀਆਂ ਵੱਲੋਂ ਵੀਡੀਓ ਵੀ ਭੇਜਿਆ ਗਿਆ ਸੀ।

ਫਾਈਲ ਫ਼ੋਟੋ

By

Published : May 29, 2019, 7:59 AM IST

ਰਤਨੂਚੱਕ: ਆਰਮੀ ਸਟੇਸ਼ਨ(ਫੌਜੀ ਕੈਂਪ) ਰਤਨੂਚੱਕ ਦੀ ਜਾਣਕਾਰੀ ਪਾਕਿਸਤਾਨ ਭੇਜਣ ਦਾ ਇੱਕ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਫੌਜ ਨੇ ਇਸ ਮਾਮਲੇ ਵਿੱਚ 2 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਜੋ ਆਪਣੇ ਮੋਬਾਈਲ ਫੋਨ ਰਾਹੀਂ ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫੀ ਕਰ ਰਹੇ ਸਨ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ 2 ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਦੀ ਪੜਤਾਲ ਕਰਨ 'ਤੇ ਮੋਬਾਈਲ ਫੋਨ ਚੋਂ ਇੱਕ ਦਰਜਨ ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਅਤੇ ਇੱਕ ਪਾਕਿਸਤਾਨ ਦੇ ਨੰਬਰ 'ਤੇ ਸ਼ੱਕੀਆਂ ਵੱਲੋਂ ਵੀਡੀਓ ਵੀ ਭੇਜਿਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀ ਰਤਨੂਚਕ ਇਲਾਕੇ 'ਚ ਸ਼ੱਕੀ ਹਾਲਾਤ ਵਿੱਚ ਦੇਖੇ ਗਏ, ਜਿਸ ਦੀ ਜਾਣਕਾਰੀ ਫੌਜੀ ਜਵਾਨਾ ਵੱਲੋਂ ਫੌਜ ਦੇ ਅਫ਼ਸਰਾਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚ ਕੇ ਫੌਜ ਦੇ ਅਫ਼ਸਰਾ ਨੇ ਦੋਵਾਂ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਮੀਰ ਸਾਹਿਬ ਜਵਾਇੰਟ ਇੰਟਰੋਗੇਸ਼ਨ ਸੈਂਟਰ ਵਿਖੇ ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਅਤੇ ਖ਼ੁਫੀਆ ਏਜੰਸੀਆਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਫੜੇ ਗਏ ਸ਼ੱਕੀਆਂ ਦੀ ਪਹਿਚਾਣ ਰਾਜੋਰੀ ਨਿਵਾਸੀ ਨਈਮ ਅਖ਼ਤਰ ਅਤੇ ਕਠੁਆ ਮਲਾਰ ਨਿਵਾਸੀ ਮਸਤਾਕ ਅਹਿਮਦ ਵੱਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਤੋਂ ਭਾਰਤ ਅਤੇ ਜੰਮੂ ਕਸ਼ਮੀਰ ਦਾ ਇੱਕ ਨਕਸ਼ਾ(ਮੈਪ) ਵੀ ਬਰਾਮਦ ਹੋਇਆ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਸ਼ੱਕੀ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਆਏ ਸਨ। ਗ੍ਰਿਫ਼ਤਾਰੀ ਸਮੇਂ ਸ਼ੱਕੀ ਵ੍ਹੱਟਸਐਪ ਰਾਹੀਂ ਵੀਡੀਓ ਪਾਕਿਸਤਾਨ ਭੇਜ ਰਹੇ ਸਨ।

ABOUT THE AUTHOR

...view details