ਮੁੰਬਈ: ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਯਾਵਲ ਤਾਲੁਕ ਦੇ ਹਿੰਗੋਨਾ ਪਿੰਡ ਨੇੜੇ ਹੋਏ ਇੱਕ ਭਿਆਨਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਡੰਪਰ ਤੇ ਇੱਕ ਕਾਰ ਦੀ ਆਹਮਣੇ- ਸਾਹਮਣੇ ਹੋਈ ਟੱਕਰ 'ਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਜਦ ਕਿ ਇਸ ਹਾਦਸੇ 'ਚ 7 ਲੋਕ ਜ਼ਖਮੀ ਵੀ ਹੋਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਯਵਾਲ, ਭੁਸਾਵਾਲ ਅਤੇ ਜਲਗਾਓਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ।
ਮਹਾਰਾਸ਼ਟਰ ਵਿੱਚ 2 ਭਿਆਨਕ ਸੜਕ ਹਾਦਸੇ, 15 ਲੋਕਾਂ ਦੀ ਮੌਤ, 8 ਜ਼ਖਮੀ - Maharashtra accident news
ਮਹਾਰਾਸ਼ਟਰ ਦੇ 2 ਵੱਖ-ਵੱਖ ਖੇਤਰਾ 'ਚ ਹੋਏ ਸੜਕ ਹਾਦਸਿਆਂ 'ਚ 15 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਜਦ ਕਿ 8 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਮਹਾਰਾਸ਼ਟਰਾ 'ਚ ਸੜਕ ਹਾਦਸਾ
ਦੂਜਾ ਦਰਦਨਾਕ ਹਾਦਸਾ
ਇਸ ਤੋਂ ਇਨਾਵਾ ਇੱਕ ਹੋਰ ਹਾਦਸਾ ਮਹਾਰਾਸ਼ਟਰ ਦੇ ਸਾਂਗਲੀ ਖੇਤਰ ਵਿੱਚ ਵਾਪਰਿਆ। ਐਤਵਾਰ ਦੇਰ ਰਾਤ ਰਿਸ਼ਤੇਦਾਰ ਦੇ ਅੰਤਮ ਸਸਕਾਰ ਲਈ ਜਾ ਰਹੇ ਕੁਝ ਲੋਕਾਂ ਦੀ ਗੱਡੀ ਇੱਕ ਖੂਹ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਲਗਭਗ ਪੰਜ ਲੋਕਾਂ ਦੀ ਮੌਤ ਹੋ ਗਈ। ਗੱਡੀ ਸਵਾਰ ਇੱਕ ਵਿਅਕਤੀ ਕੱਚ ਤੋੜ ਤੇ ਬਾਹਰ ਆਇਆ ਤੇ ਆਪਣੀ ਜਾਨ ਬਚਾਉਣ 'ਚ ਸਫਲ ਰਿਹਾ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।