ਰਿਆਧ : ਦੋ ਪੰਜਾਬੀਆਂ ਇੱਕ ਹੋਰ ਭਾਰਤੀ ਦੇ ਖ਼ੂਨ ਦੇ ਜ਼ੁਰਮ ਵਿੱਚ ਸਜ਼ਾ ਵਜੋਂ ਸਿਰ ਕਲਮ ਕੀਤੇ ਗਏ ਸਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਾਉਦੀ 'ਚ 2 ਪੰਜਾਬੀਆਂ ਦੇ ਹੱਤਿਆ ਅਤੇ ਲੁੱਟ-ਖੋਹ ਮਾਮਲੇ ਵਿੱਚ ਸਿਰ ਕਲਮ - ਹਰਜੀਤ ਸਿੰਘ
ਦੋ ਪੰਜਾਬੀਆਂ ਦੇ ਸਿਰ ਕਲਮ ਕੀਤੇ ਗਏ, ਫ਼ਰਵਰੀ ਮਹੀਨੇ ਵਿੱਚ। ਜਿਸ ਦੀ ਜਾਣਕਾਰੀ ਭਾਰਤੀ ਸਰਕਾਰ ਨੂੰ 2 ਮਹੀਨੇ ਬਾਅਦ ਅੱਜ ਸਾਂਝੀ ਕੀਤੀ ਗਈ। ਦੋਵੇਂ ਪੰਜਾਬੀਆਂ ਦੀ ਪਹਿਚਾਣ ਸਤਵਿੰਦਰ ਕੁਮਾਰ ਵਾਸੀ ਹੁਸ਼ਿਆਰਪੁਰ ਅਤੇ ਹਰਜੀਤ ਸਿੰਘ ਲੁਧਿਆਣਾ ਵਾਸੀ ਵਜੋਂ ਹੋਈ ਹੈ।
ਕਾਨਸੈੱਪਟ ਫੋਟੋ।
ਦੋਵੇਂ ਪੰਜਾਬੀਆਂ ਦੀ ਪਹਿਚਾਣ ਸਤਵਿੰਦਰ ਕੁਮਾਰ ਵਾਸੀ ਹੁਸ਼ਿਆਰਪੁਰ ਅਤੇ ਹਰਜੀਤ ਸਿੰਘ ਲੁਧਿਆਣਾ ਵਾਸੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ 28 ਫ਼ਰਵਰੀ ਦਾ ਹੈ, ਪਰ ਸਾਉਦੀ ਅਧਿਕਾਰੀਆਂ ਨੇ ਭਾਰਤੀ ਦੂਤਘਰ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਮਿਲ ਸਕਣਗੀਆਂ, ਕਿਉਂਕਿ ਅਜਿਹਾ ਸਾਉਦੀ ਦੇ ਨਿਯਮਾਂ ਦੇ ਵਿਰੁੱਧ ਹੈ।
Last Updated : Apr 17, 2019, 4:46 PM IST