ਪੰਜਾਬ

punjab

ETV Bharat / bharat

ਭਾਰਤੀ ਫ਼ੌਜ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, 2 ਪਾਕਿ ਫ਼ੌਜੀ ਕੀਤੇ ਢੇਰ - ਭਾਰਤੀ ਫ਼ੌਜ ਨੇ 2 ਪਾਕਿ ਫੌਜੀ ਕੀਤੇ ਢੇਰ

ਬੁੱਧਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਉਰੀ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਜਿਸ ਵਿੱਚ 1 ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ। ਇਸੇ ਦੇ ਜਵਾਬ ਵਿੱਚ ਵੀਰਵਾਰ ਨੂੰ ਭਾਰਤੀ ਫ਼ੌਜ ਨੇ 2 ਪਾਕਿਸਤਾਨੀ ਫ਼ੌਜੀ ਢੇਰ ਕਰ ਦਿੱਤੇ।

LoC ceasefire violations
ਭਾਰਤੀ ਫ਼ੌਜ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ

By

Published : Dec 26, 2019, 5:09 PM IST

ਨਵੀਂ ਦਿੱਲੀ: ਉਰੀ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਨੇ ਬੁੱਧਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਕੇ ਭਾਰੀ ਬੰਬਾਰੀ ਕੀਤੀ ਸੀ। ਪਾਕਿਸਤਾਨ ਨੇ ਭਾਰਤੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਵਿੱਚ 1 ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ, ਜਦ ਕਿ ਇੱਕ ਸਥਾਨਕ ਔਰਤ ਦੀ ਮੌਤ ਹੋ ਗਈ ਸੀ।

ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਇਸ ਹਰਕਤ ਦੀ ਜਵਾਬੀ ਕਾਰਵਾਈ 'ਚ ਵੀਰਵਾਰ ਨੂੰ ਪਾਕਿਸਤਾਨੀ ਫ਼ੌਜ ਦੇ ਦੋ ਜਵਾਨਾਂ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ 2 ਤੋਂ 3 ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਜਾਣਕਾਰੀ ਮਿਲੀ ਹੈ।

ਆਈਐਸਪੀਆਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗ਼ਫੂਰ ਨੇ ਜੰਮੂ-ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿੱਚ ਦਾਅਵਾ ਕੀਤਾ ਕਿ ਪਾਕਿ ਸੈਨਾ ਦੇ ਜਵਾਨਾਂ ਨੇ ਇੱਕ ਭਾਰਤੀ ਚੌਕੀ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ ਇੱਕ ਸੂਬੇਦਾਰ ਸਣੇ 3 ਭਾਰਤੀ ਸੈਨਿਕ ਮਾਰੇ ਗਏ, ਕੁਝ ਜ਼ਖਮੀ ਵੀ ਹੋਏ। ਦੇਵਾ ਸੈਕਟਰ ਵਿੱਚ ਨਾਇਬ ਸੂਬੇਦਾਰ ਕੰਡੇਰੋ ਅਤੇ ਪਾਕਿ ਸੈਨਾ ਦੇ ਸਿਪਾਹੀ ਅਹਿਸਾਨ ਸ਼ਹਾਦਤ ਨੂੰ ਗਲ਼ੇ ਲਾ ਲਿਆ।

ABOUT THE AUTHOR

...view details