ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਹਵਾਈ ਫ਼ੌਜ ਦੇ 2 ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਜਵਾਨ ਅਵੰਤੀਪੋਰਾ 'ਚ ਭਾਰਤੀ ਹਵਾਈ ਫ਼ੌਜ ਦੇ ਆਪ੍ਰੇਸ਼ਨਲ ਬੇਸ 'ਚ ਜਾ ਰਹੇ ਸਨ। ਅਜੇ ਤੱਕ ਇਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
ਜੰਮੂ-ਕਸ਼ਮੀਰ: ਅਵੰਤੀਪੋਰਾ ਬੇਸ 'ਚ ਹਾਦਸਾ, ਭਾਰਤੀ ਹਵਾਈ ਫ਼ੌਜ ਦੇ 2 ਜਵਾਨਾਂ ਦੀ ਮੌਤ - 2 Indian Air Force personnel killed in Awantipora
ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨੂੰ ਲਿਜਾ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ 2 ਜਵਾਨ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਫ਼ਾਈਲ ਫ਼ੋਟੋ।
ਜਾਣਕਾਰੀ ਮੁਤਾਬਕ ਹਾਦਸਾ ਹਵਾਈ ਫ਼ੌਜ ਬੇਸ ਦੇ ਬਾਹਰ ਮੰਗਲਪੋਰਾ ਨੇੜੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 2 ਪਾਇਲਟਾਂ ਦੀ ਜਾਨ ਗਈ ਹੈ ਅਤੇ 2 ਜਵਾਨ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਸ ਹਾਦਸੇ 'ਚ ਮਾਰੇ ਗਏ ਦੋ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਦੀ ਪਛਾਣ ਸਕਾਰਡਨ ਲੀਡਰ ਰਾਕੇਸ਼ ਪਾਂਡੇ ਅਤੇ ਕਾਰਪੋਰਲ ਅਜੈ ਕੁਮਾਰ ਦੇ ਰੂਪ 'ਚ ਹੋਈ ਹੈ।