ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲੇ ਜਾਰੀ ਹਨ। ਸੋਮਵਾਰ ਨੂੰ ਅੱਤਵਾਦੀਆਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਕਰੀਰੀ ਖੇਤਰ ਵਿੱਚ ਸੀਆਰਪੀਐਫ ਨਾਕਾ ਪਾਰਟੀ ਉੱਤੇ ਹਮਲਾ ਕੀਤਾ। ਇਸ ਹਮਲੇ ਵਿੱਚ 119 ਬਟਾਲੀਅਨ ਦੇ ਸੀਆਰਪੀਐਫ ਦੇ ਦੋ ਜਵਾਨ ਅਤੇ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸ਼ਹੀਦ ਹੋ ਗਏ ਹਨ।
ਜੰਮੂ ਕਸ਼ਮੀਰ: ਬਾਰਾਮੂਲਾ 'ਚ CRPF ਨਾਕਾ ਪਾਰਟੀ 'ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ - ਕਰੀਰੀ ਖੇਤਰ ਵਿੱਚ ਸੀਆਰਪੀਐਫ ਨਾਕਾ ਪਾਰਟੀ ਉੱਤੇ ਹਮਲਾ
ਸੋਮਵਾਰ ਨੂੰ ਸੀਆਰਪੀਐਫ ਨਾਕਾ ਪਾਰਟੀ ਉੱਤੇ ਬਾਰਾਮੂਲਾ ਜ਼ਿਲ੍ਹੇ ਦੇ ਕਰੀਰੀ ਖੇਤਰ ਵਿੱਚ ਅੱਤਵਾਦੀਆਂ ਨੇ ਹਮਲਾ ਕੀਤਾ ਜਿਸ ਵਿੱਚ 3 ਜਵਾਨ ਸ਼ਹੀਦ ਹੋ ਗਏ ਹਨ।
ਫ਼ੋਟੋ।
ਜਾਣਕਾਰੀ ਦੇ ਮੁਤਾਬਕ ਅੱਤਵਾਦੀਆਂ ਨੇ ਸੋਮਵਾਰ ਨੂੰ ਬਾਰਾਮੂਲਾ ਦੇ ਕਰੀਰੀ ਖੇਤਰ ਵਿੱਚ ਨਾਕਾ ਪਾਰਟੀ ਵਿੱਚ ਤੈਨਾਤ ਸੀਆਰਪੀਐਫ ਦੇ ਦੋ ਜਵਾਨਾਂ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀ ਹਮਲਾ ਕਰਨ ਤੋਂ ਬਾਅਦ ਭੱਜ ਗਏ।
ਸਥਾਨਕ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਪਿੰਡ ਵਿਚ ਕਿਤੇ ਲੁਕੇ ਹੋਏ ਹਨ।
Last Updated : Aug 17, 2020, 10:58 AM IST