ਨਵੀਂ ਦਿੱਲੀ: ਬਾਰਡਰ ਸਕਿਉਰਿਟੀ ਫ਼ੋਰਸ (ਬੀਐਸਐਫ਼) ਦੇ 2 ਜਵਾਨਾਂ ਨੇ ਕੋਵਿਡ-19 ਦੀ ਲਾਗ ਕਾਰਨ ਦਮ ਤੋੜ ਦਿੱਤਾ, ਜਦਕਿ ਫ਼ੋਰਸ 'ਚ ਕੋਰੋਨਾ ਦੀ ਲਾਗ ਦੇ 41 ਨਵੇਂ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਕੋਰੋਨਾ ਨੇ ਲਈ ਬੀਐਸਐਫ਼ ਦੇ 2 ਜਵਾਨਾਂ ਦੀ ਜਾਨ, 41 ਨਵੇਂ ਕੇਸਾਂ ਦੀ ਪੁਸ਼ਟੀ - ਬੀਐਸਐਫ਼
ਬੀਐਸਐਫ਼ ਦੇ 2 ਜਵਾਨਾਂ ਨੇ ਕੋਵਿਡ-19 ਦੀ ਲਾਗ ਕਾਰਨ ਦਮ ਤੋੜ ਦਿੱਤਾ, ਜਦਕਿ ਫ਼ੋਰਸ 'ਚ ਕੋਰੋਨਾ ਦੀ ਲਾਗ ਦੇ 41 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ
2.5 ਲੱਖ ਕਰਮੀਆਂ ਦੀ ਫ਼ੋਰਸ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 193 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 2 ਠੀਕ ਵੀ ਹੋਏ ਹਨ। ਬੀਐਸਐਫ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ ਮੌਤ ਦੇ ਇਹ ਪਹਿਲੇ ਮਾਮਲੇ ਹਨ ਅਤੇ ਅਰਧ ਸੈਨਿਕ ਬਲਾਂ ਵਿੱਚ ਦੂਜਾ ਮਾਮਲਾ। ਇਸ ਤੋਂ ਪਹਿਲਾਂ ਸੀਆਰਪੀਐਫ਼ ਦੇ ਇੱਕ 55 ਸਾਲਾ ਸਬ-ਇੰਸਪੈਕਟਰ ਦੀ ਪਿਛਲੇ ਮਹੀਨੇ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।