ਪੰਜਾਬ

punjab

ETV Bharat / bharat

ਦਿੱਲੀ ਸਿੱਖ ਕਤਲੇਆਮ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਐੱਸਆਈਟੀ ਨੂੰ ਜਾਰੀ ਕੀਤਾ ਹੁਕਮ - khabran

1984 ਸਿੱਖ ਕਤਲੇਆਮ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਹੁਕਮ ਜਾਰੀ ਕੀਤਾ ਹੈ ਕਿ ਕਮਲ ਨਾਥ ਖ਼ਿਲਾਫ਼ ਦਰਜ ਕੀਤੇ ਗਏ ਸਾਰੇ ਕੇਸਾਂ ਦੀ ਮੁੜ ਤੋਂ ਜਾਂਚ ਕੀਤੀ ਜਾਵੇ। ਬੀਤੇ ਦਿਨੀ DSGMC ਦੇ ਵਫ਼ਦ ਵੱਲੋਂ ਗ੍ਰਹਿ ਮੰਤਰਾਲੇ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਅੱਜ ਮਨਜਿੰਦਰ ਸਿੰਘ ਸਿਰਸਾ ਐੱਸਆਈਟੀ ਮੁਖੀ ਨਾਲ ਮੁਲਾਕਾਤ ਕਰਨਗੇ।

ਫ਼ੋਟੋ

By

Published : Jun 20, 2019, 5:38 AM IST

ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ 'ਚ ਬੀਤੇ ਦਿਨੀ DSGMC ਦੇ ਇੱਕ ਵਫ਼ਦ ਨੇ ਗ੍ਰਹਿ ਸਕਤਰ ਰਾਜੀਵ ਗੱਬਾ ਨਾਲ ਮੁਲਾਕਾਤ ਕੀਤੀ ਸੀ ਅਤੇ ਇੱਕ ਮੰਗ ਪੱਤਰ ਦਿੱਤਾ ਸੀ। ਵਫ਼ਦ ਨੇ ਮੰਗ ਕੀਤੀ ਸੀ ਕਿ ਕਮਲਨਾਥ ਖ਼ਿਲਾਫ਼ ਕੈਸਾਂ ਦੀ ਮੁੜ ਜਾਂਚ ਕੀਤੀ ਜਾਵੇਂ। ਗ੍ਰਹਿ ਮੰਤਰਾਲੇ ਨੇ ਐੱਸਆਈਟੀ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਕਮਲ ਨਾਥ ਦੇ ਉਨ੍ਹਾਂ ਕੇਸਾਂ ਦੀ ਮੁੜ ਪੜਤਾਲ ਕੀਤੀ ਜਾਵੇਂ ਜਿਨ੍ਹਾਂ ਵਿੱਚ ਉਹ ਬਰੀ ਹੋ ਗਿਆ ਸੀ ਜਾ ਕੇਸ ਬੰਦ ਕਰ ਦਿੱਤੇ ਗਏ ਸਨ।

ਵੀਡੀਓ
ਵਫ਼ਦ ਦੀ ਅਗੁਵਾਈ ਕਰ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹ ਅੱਜ ਦੁਪਹਿਰ 2:00 ਵਜੇ ਐੱਸਆਈਟੀ ਦੇ ਮੁਖੀ ਨਾਲ ਮੁਲਾਕਾਤ ਕਰਨਗੇ ਅਤੇ ਮੰਗ ਕਰਨਗੇ ਕਿ ਕਮਲਨਾਥ ਖ਼ਿਲਾਫ਼ ਕੇਸਾਂ ਦੀ ਪੜਤਾਲ ਦੀ ਕਾਰਵਾਈ ਅੱਗੇ ਵਧਾਈ ਜਾਵੇਂ। ਉਨ੍ਹਾਂ ਕਿਹਾ ਕਿ ਗਵਾਂਹਾ ਦੇ ਬਿਆਨ ਵੀ ਮੁੜ ਦਰਜ ਕਰਵਾਏ ਜਾਣ।

ਤੁਹਨੂੰ ਦੱਸ ਦਈਏ ਕਿ ਕਮਲ ਨਾਥ 'ਤੇ ਦੋਸ਼ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ 'ਚ ਉਹ ਭੀੜ ਦੀ ਅਗੁਵਾਈ ਕਰ ਰਿਹਾ ਸੀ। ਕਮਲਨਾਥ ਖ਼ਿਲਾਫ਼ ਇਸ ਮਾਮਲੇ ਵਿੱਚ ਕਈ ਕੇਸ ਦਰਜ਼ ਸਨ ਜਿਨ੍ਹਾਂ ਚੋਂ ਕਈ ਅਜਿਹੇ ਕੇਸ ਸਨ ਜਿਨ੍ਹਾਂ ਵਿੱਚ ਉਹ ਬਰੀ ਵੀ ਹੋ ਚੁੱਕਾ ਹੈ ਅਤੇ ਕਈ ਕੇਸ ਬੰਦ ਹੋ ਗਏ ਹਨ।

ABOUT THE AUTHOR

...view details