ਪੰਜਾਬ

punjab

ETV Bharat / bharat

ਨਵੀਂ ਮੁੰਬਈ 'ਚ 191 ਕਿਲੋ ਨਸ਼ੀਲਾ ਪਦਾਰਥ ਜ਼ਬਤ, 1 ਹਜ਼ਾਰ ਕਰੋੜ ਦੱਸੀ ਜਾ ਰਹੀ ਕੀਮਤ - ਨਵੀਂ ਮੁੰਬਈ

ਨਵੀਂ ਮੁੰਬਈ 'ਚ 191 ਕਿਲੋਗ੍ਰਾਮ ਨਸ਼ੀਲਾ ਪਦਾਰਥਜਿਸ ਦੀ ਕੀਮਤ 1 ਹਜ਼ਾਰ ਕਰੋੜ ਦੱਸੀ ਜਾ ਰਹੀ ਹੈ। ਇਹ ਖੇਪ ਪਾਈਪ ਦੇ ਅੰਦਰ ਲੁਕੋ ਕੇ ਅਫਗਾਨਿਸਤਾਨ ਤੋਂ ਲਿਆਂਦੀ ਜਾ ਰਹੀ ਸੀ।

ਫ਼ੋਟੋ।
ਫ਼ੋਟੋ।

By

Published : Aug 10, 2020, 12:20 PM IST

ਮੁੰਬਈ: ਨਵੀਂ ਮੁੰਬਈ ਦੇ ਇਕ ਬੰਦਰਗਾਹ 'ਤੇ 1000 ਕਰੋੜ ਰੁਪਏ ਦੀ 191 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਦੀ ਇੰਨੀ ਭਾਰੀ ਖੇਪ ਨਹਾਵਾ ਸ਼ੇਵਾ ਪੋਰਟ ਤੋਂ ਬਰਾਮਦ ਕੀਤੀ ਹੈ।

ਇਹ ਖੇਪ ਪਾਈਪ ਦੇ ਅੰਦਰ ਲੁਕੋ ਕੇ ਅਫਗਾਨਿਸਤਾਨ ਤੋਂ ਲਿਆਂਦੀ ਜਾ ਰਹੀ ਸੀ। ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਛੱਕ ਹੋਇਆ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ। ਇਸ ਕਿਸਮ ਦਾ ਓਪਰੇਟਿੰਗ ਮੋਡਿਊਲ ਪਹਿਲਾਂ ਵੀ ਕਿਰਿਆਸ਼ੀਲ ਰਿਹਾ ਹੈ। ਅਦਾਲਤ ਨੇ ਇਸ ਕੇਸ ਦੇ ਦੋ ਮੁਲਜ਼ਮਾਂ ਨੂੰ 14 ਦਿਨਾਂ ਦੀ ਰਿਮਾਂਡ 'ਤੇ ਪੁਲਿਸ ਨੂੰ ਸੌਂਪ ਦਿੱਤਾ ਹੈ।

ਫ਼ੋਟੋ।

ਕਈ ਕੰਪਨੀਆਂ ਇਸ ਕੇਸ ਦੇ ਘੇਰੇ ਵਿਚ ਆ ਸਕਦੀਆਂ ਹਨ। ਨਸ਼ਾ ਤਸਕਰੀ ਦੀ ਕਮਾਈ ਅੱਤਵਾਦੀ ਗਤੀਵਿਧੀਆਂ ਵਿੱਚ ਵਰਤੀ ਜਾਂਦੀ ਹੈ। ਦੇਸ਼ ਵਿਚ ਨਸ਼ਿਆਂ ਦੀ ਇੰਨੀ ਭਾਰੀ ਖੇਪ ਨੂੰ ਜ਼ਬਤ ਕਰਨਾ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।

ਇਸ ਤੋਂ ਪਹਿਲਾਂ ਪੰਜਾਬ ਵਿਚ 950 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਨਸ਼ਿਆਂ ਨੂੰ ਆਯੁਰਵੈਦਿਕ ਦਵਾਈਆਂ ਦੱਸਦਿਆਂ ਤਸਕਰੀ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਜਾਂਚ ਵਿਚ ਅਜੇ ਬਹੁਤ ਸਾਰੀਆਂ ਜਾਂਚਾਂ ਬਾਕੀ ਹਨ।

ABOUT THE AUTHOR

...view details