ਨਵੀਂ ਦਿੱਲੀ: ਨਾਗਤਿਕਤਾ ਸੋਧ ਕਾਨੂੰਨ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਹੋ ਰਹੇ ਪ੍ਰਦਰਸ਼ਨ ਨੂੰ ਦੇਖਦਿਆਂ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਮੈਟਰੋ ਪ੍ਰਬੰਧਕਾਂ ਅਨੁਸਾਰ ਇਨ੍ਹਾਂ ਸਟੇਸ਼ਨਾਂ 'ਤੇ ਗੱਡੀਆਂ ਨਹੀਂ ਰੁਕਣਗੀਆਂ ਅਤੇ ਇਨ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਦੇ ਦਰਵਾਜ਼ੇ ਬੰਦ ਰਹਿਣਗੇ ਅਤੇ ਆਵਾਜਾਈ ਠੱਪ ਰਹੇਗੀ।
CAA ਵਿਰੁੱਧ ਪ੍ਰਦਰਸ਼ਨ, ਦਿੱਲੀ 'ਚ ਮੈਟਰੋ ਸਟੇਸ਼ਨ ਕੀਤੇ ਗਏ ਬੰਦ - citizenship ammendment bill
ਨਾਗਤਿਕਤਾ ਸੋਧ ਕਾਨੂੰਨ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਹੋ ਰਹੇ ਪ੍ਰਦਰਸ਼ਨ ਨੂੰ ਦੇਖਦਿਆਂ ਦਿੱਲੀ ਦੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ, ਬੰਦ ਪਏ ਮੈਟਰੋ ਸਟੇਸ਼ਨਾਂ ਦੀ ਗਿਣਤੀ 18 ਤਕ ਪਹੁੰਚ ਗਈ ਹੈ।
ਫ਼ੋਟੋ
ਜਾਣਕਾਰੀ ਅਨੁਸਾਰ ਬੰਦ ਪਏ ਮੈਟਰੋ ਸਟੇਸ਼ਨਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ ਜਿਨ੍ਹਾਂ 'ਚ ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ, ਉਦਯੋਗ ਭਵਨ, ਲਾਲ ਕਿਲ੍ਹਾ. ਜਾਮਾ ਮਸਜਿਦ, ਖ਼ਾਨ ਮਾਰਕਿਟ, ਆਈਟੀਓ ਸਣੇ ਕਈ ਹੋਰ ਸਟੇਸ਼ਨ ਵੀ ਬੰਦ ਹਨ। ਜ਼ਿਕਰਯੋਗ ਹੈ ਕਿ ਇਨਾਂ ਪ੍ਰਦਰਸ਼ਨਾਂ ਦੇ ਚਲਦਿਆਂ ਜਿੱਥੇ ਮੈਟਰੋ ਸਟੇਸ਼ਨ ਬੰਦ ਕੀਤੇ ਗਏ ਹਨ ਉੱਥੇ ਹੀ ਲਾਲ ਕਿਲ੍ਹੇ ਕੋਲ ਧਾਰਾ 144 ਵੀ ਲਾਗੂ ਕੀਤੀ ਗਈ ਹੈ।
Last Updated : Dec 19, 2019, 1:53 PM IST