ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜਿਸ ਵਿਅਕਤੀ ਨੂੰ ਮੋਦੀ ਦਾ ਲਾੜਾ ਬਣਾ ਕੇ ਘੁੰਮਾਇਆ ਗਿਆ ਹੈ, ਅਸੀਂ ਉਸ ਦੀ ਸਖ਼ਤ ਨਿੰਦਿਆ ਕਰਦੇ ਹਾਂ।
ਖੇਤੀ ਮੰਤਰੀ ਨੇ ਗਿਣਾਏ ਕਾਨੂੰਨਾਂ ਦਾ ਫ਼ਾਇਦੇ, ਪਰ ਕਿਸਾਨ ਆਪਣੀ ਅੜੀ 'ਤੇ ਅੜੇ
19:39 December 11
ਮੋਦੀ ਦਾ ਲਾੜਾ ਬਣਾਉਣ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ: ਰਾਜੇਵਾਲ
19:31 December 11
ਪੋਸਟਰਾਂ ਵਾਲੀ ਜਥੇਬੰਦੀ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ: ਰਾਜੇਵਾਲ
ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਹਿੰਸਾ ਵਿੱਚ ਸ਼ਾਮਲ ਲੋਕਾਂ ਦੇ ਲੱਗੇ ਪੋਸਟਰਾਂ ਬਾਰੇ ਕਿਹਾ ਕਿ ਉਹ ਜਥੇਬੰਦੀ ਅਲੱਗ ਹੈ ਅਤੇ ਉਸ ਜਥੇਬੰਦੀ ਨਾਲ ਸਾਡਾ ਕੋਈ ਵੀ ਵਾਹ-ਵਾਸਤਾ ਨਹੀਂ ਹੈ।
19:29 December 11
ਰੇਲ ਰੋਕੋ ਸਾਡਾ ਪ੍ਰੋਗਰਾਮ ਨਹੀਂ ਹੈ: ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਰੇਲ ਰੋਕੋ ਸਾਡਾ ਪ੍ਰੋਗਰਾਮ ਨਹੀਂ ਹੈ। ਜੇ ਹੋਵੇਗਾ ਵੀ ਤਾਂ ਅਸੀਂ ਤੁਹਾਨੂੰ ਸਾਫ਼-ਸਾਫ਼ ਦੱਸ ਦਿਆਂਗੇ।
19:08 December 11
ਖੇਤੀ ਬਿਲਾਂ ਦਾ ਵਿਰੋਧ ਸਿਰਫ਼ ਪੰਜਾਬ ਵਿੱਚ ਹੀ ਹੈ: ਜੈਪ੍ਰਤਾਪ ਸਿੰਘ
ਉੱਤਰ-ਪ੍ਰਦੇਸ਼ ਦੇ ਮੰਤਰੀ ਜੈਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਕਿਤੇ ਵੀ ਕਿਸੇ ਵੀ ਸੰਗਠਨ ਨੇ ਇਸ ਦਾ ਸਮਰਥਨ ਨਹੀਂ ਕੀਤਾ ਹੈ। ਆਮ ਕਿਸਾਨ ਜੋ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਹੈ, ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਉਹ ਖ਼ੁਦ ਸਮਝਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਚੱਲਦਿਆਂ ਉਹ ਕਿਤੇ ਵੀ ਜਾ ਕੇ ਆਪਣੀ ਉਪਜ ਨੂੰ ਵੇਚ ਸਕਦਾ ਹੈ।
18:45 December 11
ਖੇਤੀ ਕਾਨੂੰਨਾਂ ਦੀ ਰੂਪ-ਰੇਖਾ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸਾਂ ਮੁਤਾਬਕ: ਸ਼ੇਖਾਵਤ
ਬੀਜੇਪੀ ਲੀਡਰ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਰੂਪ-ਰੇਖਾ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਹੈ। ਭਵਿੱਕ ਵਿੱਚ ਕਿਸਾਨ/ਵਪਾਰ ਦੇ ਮੱਦੇਨਜ਼ਰ ਸੋਧ ਕਰਨ ਦੀ ਜੇ ਲੋੜ ਪਵੇ ਤਾਂ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ ਹਨ। ਮੈਨੂੰ ਲੱਗਦਾ ਹੈ ਕਿ ਜੋ ਲੋਕ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ ਵੀ ਇਹ ਗੱਲ ਸਮਝ ਆਉਣ ਲੱਗੀ ਹੈ, ਜਲਦ ਹੀ ਹੱਲ ਨਿਕਲੇਗਾ।
18:37 December 11
12 ਦਸੰਬਰ ਨੂੰ ਦਿੱਲੀ-ਜੈਪੁਰ ਰੋਡ ਨੂੰ ਜਾਮ ਕੀਤਾ ਜਾਵੇਗਾ: ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 12 ਦਸੰਬਰ ਨੂੰ ਉਨ੍ਹਾਂ ਵੱਲੋਂ ਦਿੱਲੀ-ਜੈਪੁਰ ਰੋਡ ਨੂੰ ਜਾਮ ਕੀਤਾ ਜਾਵੇਗਾ, ਇਸ ਦੇ ਨਾਲ ਹੀ ਉਹ 14 ਦਸੰਬਰ ਨੂੰ ਡੀ.ਸੀ. ਦਫ਼ਤਰਾਂ, ਬੀਜੇਪੀ ਲੀਡਰਾਂ ਅਤੇ ਰਿਲਾਇੰਸ ਅਤੇ ਅਡਾਨੀ ਦੇ ਟੋਲ ਪਲਾਜ਼ਿਆਂ ਮੂਹਰੇ ਧਰਨੇ ਦੇਣਗੇ। ਰੇਲਾਂ ਰੋਕਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ।
18:05 December 11
ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ: ਕਿਸਾਨ ਨੇਤਾ
ਸਿੰਘੂ ਬਾਰਡਰ ਤੋਂ ਕਿਸਾਨ ਨੇਤਾ ਨੇ ਕਿਹਾ ਕਿ ਰੇਲ ਰੋਕਣ ਦਾ ਸਾਡਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ, ਹੁਣ ਇਹ ਸਿਰਫ਼ ਕਿਸਾਨ ਅੰਦੋਲਨ ਨਹੀਂ ਰਿਹਾ, ਜਨ ਅੰਦੋਲਨ ਬਣ ਗਿਆ ਹੈ।
17:20 December 11
ਦਿੱਲੀ ਪੁਲਿਸ ਨੇ ਕਿਸਾਨਾਂ ਉੱਤੇ ਦਰਜ ਕੀਤੀ ਐੱਫ਼.ਆਈ.ਆਰ
ਨਵੀਂ ਦਿੱਲੀ: ਸਿੰਘੂ ਬਾਰਡਰ ਉੱਥੇ ਧਰਨੇ ਉੱਤੇ ਬੈਠੇ ਕਿਸਾਨਾਂ ਉੱਤੇ ਦਿੱਲੀ ਪੁਲਿਸ ਨੇ ਐੱਫ਼ਆਈਆਰ ਦਰਜ ਕੀਤੀ ਹੈ। 29 ਨਵੰਬਰ ਨੂੰ ਲਾਮਪੁਰ ਬਾਰਡਰ ਤੋਂ ਜ਼ਬਰਦਸਤੀ ਦਿੱਲੀ ਦੀ ਹੱਦ ਤੋਂ ਵੜੇ ਕਿਸਾਨ ਸਿੰਘੂ ਬਾਰਡਰ ਦੀ ਰੈਡ ਲਾਇਟ ਉੱਤੇ ਬੈਠ ਗਏ ਸਨ, ਉਦੋਂ ਤੋਂ ਹੁਣ ਤੱਕ ਕਿਸਾਨ ਰਾਹ ਬਲਾਕ ਕਰ ਕੇ ਬੈਠੇ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਉੱਤੇ ਸਮਾਜਿਕ ਦੂਰੀ ਦਾ ਪਾਲਨ ਨਾ ਕਰਨ ਅਤੇ ਮਹਾਂਮਾਰੀ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
16:07 December 11
ਉੱਤਰੀ ਦਿੱਲੀ ਦੇ ਐੱਸ.ਡੀ.ਐੱਮ ਨੇ ਸਿੰਘੂ ਬਾਰਡਰ 'ਤੇ ਲਾਈ ਕੋਵਿਡ-19 ਵੈਨ
ਦਿੱਲੀ: ਸਿੰਘੂ ਬਾਰਡਰ ਉੱਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਦੇਖਦਿਆਂ ਉੱਤਰੀ ਦਿੱਲੀ ਦੇ ਐੱਸ.ਡੀ.ਐੱਮ ਵੱਲੋਂ ਕੋਵਿਡ-19 ਦੇ ਟੈਸਟਾਂ ਵਾਸਤੇ ਇੱਕ ਮੋਬਾਈਲ ਵੈੱਨ ਲਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਟੀਚਾ 200 ਟੈਸਟ ਦਿਨ ਵਿੱਚ ਕਰਨਾ ਹੈ, ਅਸੀਂ ਹੁਣ ਤੱਕ 23 ਦਾ ਟੈਸਟ ਕੀਤਾ ਹੈ, ਜੋ ਕਿ ਨੈਗੀਟਿਵ ਪਾਏ ਗਏ ਹਨ।
15:24 December 11
ਮੈਂ ਤੇ ਪ੍ਰਧਾਨ ਮੰਤਰੀ ਦੋਵਾਂ ਨੇ ਐੱਮ.ਐੱਸ.ਪੀ ਦੀ ਗਾਰੰਟੀ ਦਿੱਤੀ ਹੈ: ਤੋਮਰ
ਖੇਤੀ ਮੰਤਰੀ ਤੋਮਰ ਦਾ ਕਹਿਣਾ ਹੈ ਕਿ ਮੈਂ ਅਤੇ ਪ੍ਰਧਾਨ ਮੰਤਰੀ ਨੇ ਦੋਵਾਂ ਹਾਊਸਾਂ ਵਿੱਚ ਐੱਮ.ਐੱਸ.ਪੀ ਦੀ ਗਾਰੰਟੀ ਦਿੱਤੀ ਸੀ। ਜੇ ਅਸੀਂ ਇਹ ਪਾਰਲੀਮੈਂਟ ਵਿੱਚ ਕਿਹਾ ਹੈ ਤਾਂ ਇਹ ਇੱਕ ਰਿਕਾਰਡਿਡ ਸਟੇਟਮੈਂਟ ਹੈ। ਇਹ ਸਰਕਾਰ ਦੇ ਰਵੱਈਏ ਬਾਰੇ ਦੱਸਦਾ ਹੈ। ਇਸ ਤੋਂ ਵੱਧ ਸ਼ਕਤੀਸ਼ਾਲੀ ਕੋਈ ਵੀ ਦਸਤਾਵੇਜ ਨਹੀਂ ਹੈ ਅਤੇ ਇਸ ਸਬੰਧੀ ਕੋਈ ਵੀ ਸ਼ੱਕ ਨਹੀਂ ਕਰਨਾ ਚਾਹੀਦਾ।
15:15 December 11
ਖੇਤੀ ਕਾਨੂੰਨ ਕਾਰਪੋਰਟ ਦੀ ਲਾਲਚ ਮੂਹਰੇ ਕਿਸਾਨਾਂ ਨੂੰ ਕਰਨਗੇ ਕਮਜ਼ੋਰ: ਬੀਕੇਯੂ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਭਾਰਤੀ ਕਿਸਾਨ ਯੂਨੀਅਨ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਕਾਰਪੋਰਟ ਦੀ ਲਾਲਚ ਦੇ ਸਾਹਮਣੇ ਕਿਸਾਨਾਂ ਨੂੰ ਕਮਜ਼ੋਰ ਕਰ ਦੇਵੇਗਾ।
14:56 December 11
ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਖੇਤੀ ਕਾਨੂੰਨਾਂ ਆਏ ਹਨ: ਤੋਮਰ
ਨਰਿੰਦਰ ਸਿੰਘ ਤੋਮਰ ਨੇ ਆਖਿਆ ਕਿ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਬਣੇ ਹਨ, ਕਿਸਾਨਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ, ਉਨ੍ਹਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਜੋ ਕਿ ਕਈ ਸਾਲਾਂ ਤੋਂ ਉਨ੍ਹਾਂ ਨਾਲ ਹੁੰਦਾ ਆ ਰਿਹਾ ਹੈ। ਇਸ ਕਿਸਾਨਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਕੀਤਾ ਗਿਆ ਹੈ।
14:40 December 11
ਕਿਸਾਨੀ ਅੰਦੋਲਨ ਕਰ ਕੇ ਆਮ ਲੋਕਾਂ ਨੂੰ ਆ ਰਹੀਆਂ ਨੇ ਮੁਸ਼ਕਿਲਾਂ ਪੇਸ਼: ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ ਨਾਲ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਹੋ ਰਹੀਆਂ ਹਨ। ਦਿੱਲੀ ਦੇ ਲੋਕਾਂ ਨੂੰ ਵੀ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਲਈ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਅੰਦੋਲਨ ਨੂੰ ਖ਼ਤਮ ਕੀਤਾ ਜਾਵੇ ਅਤੇ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਵੇ।
14:16 December 11
ਅਜੇ ਤੱਕ ਲਿਖਿਤ ਪ੍ਰਸਤਾਵ ਦਾ ਕਿਸਾਨਾਂ ਨੇ ਕੋਈ ਜਵਾਬ ਨਹੀਂ ਦਿੱਤਾ :ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਲਿਖਤ ਪ੍ਰਸਤਾਵ ਬਾਰੇ ਅਜੇ ਤੱਕ ਕਿਸਾਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਹੈ ਕਿ ਕਿਸਾਨਾਂ ਨੇ ਪ੍ਰਸਤਾਵ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਵੀ ਮੈਂ ਕਿਹਾ ਸੀ ਕਿ ਜੇਕਰ ਉਹ ਚਾਹੁਣਗੇ ਤਾਂ ਅਸੀਂ ਪ੍ਰਸਤਾਵ 'ਤੇ ਵਿਚਾਰ ਵਟਾਂਦਰੇ ਲਈ ਤਿਆਰ ਹਾਂ।
ਨਾਲ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਦਾ ਜਵਾਬ ਅਜੇ ਤੱਕ ਨਹੀਂ ਆਇਆ ਹੈ। ਅਸੀਂ ਉਨ੍ਹਾਂ ਦੇ ਪ੍ਰਸਤਾਵ ਲਈ ਤਿਆਰ ਹਾਂ।
12:57 December 11
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਕਰੇਗੀ 700 ਪ੍ਰੈਸ ਕਾਨਫਰੰਸ ਤੇ 700 ਚੌਪਾਲ
ਨਵੇਂ ਖੇਤੀ ਕਾਨੂੰਨਾਂ ਨੂ ਲੈ ਕੇ ਕਿਸਾਨ ਦਾ ਰੋਸ ਸਿਖਰ 'ਤੇ ਹੈ। ਇਸ ਸੰਬੰਧੀ ਬੀਜੇਪੀ ਨੇ ਦੇਸ਼ ਦੇ ਹਰ ਜ਼ਿਲ੍ਹੇ 'ਚ ਪ੍ਰੈਸ ਕਾਨਫਰੰਸ ਤੇ ਚੌਪਾਲ ਆਉਣ ਵਾਲੇ ਦਿਨਾਂ 'ਚ ਕਰਵਾਏਗੀ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ 'ਚ ਦਾਖਿਲ ਹੋ ਗਿਆ ਹੈ।
12:13 December 11
ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇਗਾ: ਚੌਟਾਲਾ
ਜੇਜੇਪੀ ਦੇ ਆਗੂ ਤੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਸਿੰਘ ਚੌਟਾਲਾ ਨੇ ਖੇਤੀ ਕਾਨੂੰਨਾਂ ਬਾਰੇ ਗੱਲ ਕਰਦੇ ਕਿਹਾ ਕਿ ਸਾਡੇ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਐਮਐਸਪੀ ਕਿਸਾਨਾਂ ਨੂੰ ਮਿਲੇਗੀ। ਲਿਖਤ ਪ੍ਰਸਤਾਵ 'ਚ ਐਮਐਸਪੀ ਨੂੰ ਜੋੜ ਕਿਸਾਨਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜੱਦ ਤੱਕ ਡਿਪਟੀ ਸੀਐਮ ਹਾਂ ਮੈਂ ਕਿਸਾਨਾਂ ਲਈ ਐਮਐਸਪੀ ਨੂੰ ਯਕੀਨੀ ਬਣਾਉਣ ਲਈ ਕੰਮ ਕਰੂੰਗਾ, ਜਦੋਂ ਮੈਂ ਕਰਨ 'ਚ ਨਾਕਾਮਯਾਬ ਰਿਹਾ ਤਾਂ ਮੈਂ ਅਸਤੀਫ਼ਾ ਦੇ ਦਵਾਂਗਾ।
11:28 December 11
ਸਰਕਾਰ ਤੇ ਕਿਸਾਨਾਂ ਦੋਵਾਂ ਨੂੰ ਪੀਛੇ ਹੱਟਣਾ ਹੋਵੇਗਾ: ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਤੇ ਸਰਕਾਰ ਦੋਵਾਂ ਨੂੰ ਪਿੱਛੇ ਹੱਟਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਨੂੰਨ ਵਾਪਿਸ ਲੈ ਲਵੇ ਤੇ ਕਿਸਾਨ ਆਪਣੇ ਘਰ ਚੱਲਾ ਜਾਵੇਗਾ।ਉਹ ਕਹਾਵਤ ਹੈ ਕਿ 'ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ'।
11:11 December 11
ਪੀਐਮ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਟਵੀਟ
ਪੀਐਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੰਤਰੀਮੰਡਲ ਤੇ ਮੇਰੇ ਦੋ ਸਾਥੀਆਂ ਨਰਿੰਦਰ ਸਿੰਘ ਤੋਮਰ ਤੇ ਪੀਯੂਸ਼ ਗੋਇਲ ਨੇ ਨਵੇਂ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੀ ਮੰਗ 'ਤੇ ਵਿਸਥਾਰ ਨਾਲ ਗੱਲ ਕੀਤੀ ਹੈ। ਇਸ ਨੂੰ ਜ਼ਰੂਰ ਸੁਣੋ- । ਕੇਂਦਰ ਸਰਕਾਰ ਅੱਜੇ ਤੱਕ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜ਼ਿੱਦ 'ਤੇ ਹੀ ਅਟਲ ਹੈ।
10:24 December 11
ਸਿੰਘੂ ਸਰਹੱਦ 'ਤੇ ਬੈਠੇ ਕਿਸਾਨਾਂ ਦੇ ਖਿਲਾਫ ਐਫਆਈਆਰ ਦਰਜ
ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਸਿੰਘੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਦਿੱਲੀ ਪੁਲਿਸ ਨੇ ਕੋਵੀਡ -19 ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦੇ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਮਹਾਂਮਾਰੀ ਕਾਨੂੰਨ ਤਹਿਤ ਦਰਜ ਕੀਤੀ ਗਈ ਹੈ। ਬੀਤੇ 29 ਨਵੰਬਰ ਤੋਂ ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਡਿਉਟੀ ਨਿਭਾ ਰਹੇ ਦੋ ਆਈਪੀਐਸ ਵੀ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ।
10:14 December 11
ਅੰਮ੍ਰਿਤਸਰ ਤੋਂ 700 ਟਰਾਲੀਆਂ ਦੇ ਕਾਫਲੇ ਨੇ ਕੀਤਾ ਦਿੱਲੀ ਕੂਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਐਸ ਐਸ ਪੰਧੇਰ ਨੇ ਕਿਹਾ ਕਿ 700 ਟਰੈਕਟਰ ਟਰਾਲੀਆਂ ਦਿੱਲੀ ਦੇ ਕੁੰਡਲੀ ਬਾਰਡਰ ਵੱਲ ਨੂੰ ਕੂਚ ਕਰ ਰਹੀਆਂ ਹਨ। ਉਨ੍ਹਾਂ ਨੇ ਦਿੱਲੀ ਨੂੰ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲਦੇ ਕਿਸਾਨੀ ਅੰਦੋਲਨ 'ਚ ਸਾਥ ਦੇਣ ਇੱਕ ਹੋਰ ਕਾਫਿਲਾ ਦਿੱਲੀ ਨੂੰ ਰਵਾਨਾ ਹੋ ਗਿਆ ਹੈ।
09:40 December 11
ਅੰਮ੍ਰਿਤਸਰ ਤੋਂ ਕਿਸਾਨਾਂ ਲਈ ਗਾਜ਼ੀਪੁਰ ਬਾਰਡਰ 'ਤੇ ਪਹੁੰਚੀ ਲੰਗਰ ਸੇਵਾ
ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਅੰਦੋਲਨ ਲਈ ਅੰਮ੍ਰਿਤਸਰ ਤੋਂ ਲੰਗਰ ਸੇਵਾ ਆਈ ਹੈ। ਇਸ ਬਾਬਤ ਗੱਲ਼ ਕਰਦੇ ਸੀਨੀਅਰ ਮੈਂਬਰ ਨੇ ਕਿਹਾ ਕਿ ਖਾਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਜਰੇ 5 ਤੋਂ ਰਾਤ ਦੇ 9 ਵਜੇ ਤੱਕ ਲੰਗਰ ਦੀ ਸੇਵਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਸ ਵੇਲੇ ਤੱਕ ਜਾਰੀ ਰਹੇਗਾ ਜੱਦ ਤੱਕ ਸਰਕਾਰ ਕਿਸਾਨਾਂ ਦੀ ਸੁਣ ਨਹੀਂ ਲੈਂਦੀ।
08:14 December 11
16ਵੇਂ ਦਿਨ 'ਚ ਦਾਖਿਲ ਹੋਇਆ ਕਿਸਾਨ ਅੰਦੋਲਨ
ਕਿਸਾਨੀ ਦਾ ਦਿੱਲੀ ਸਰਹੱਦਾਂ 'ਤੇ ਅੰਦੋਲਨ 16 ਵੇਂ ਦਿਨ 'ਚ ਦਾਖਿਲ ਹੋ ਗਿਆ ਹੈ। ਬੀਤੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਨਾਲ ਅੱਗੇ ਗੱਲਬਾਤ ਲਈ ਤਿਆਰ ਹੈ ਤੇ ਉਨ੍ਹਾਂ ਨੂੰ ਆਪਣਾ ਇਹ ਅੰਦੋਲਨ ਖ਼ਤਮ ਕਰ ਦੇਣਾ ਚਾਹੀਦਾ ਹੈ।
07:30 December 11
ਸਿੰਘੂ ਬਾਰਡਰ 'ਤੇ ਤਾਇਨਾਤ ਦੋ IPS ਅਧਿਕਾਰੀ ਨਿਕਲੇ ਕੋਰੋਨਾ ਪੌਜ਼ੀਟਿਵ
ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਪੁਲਿਸ ਬਲਾਂ ਦੀ ਅਗਵਾਈ ਕਰਨ ਵਾਲੇ ਦੋ ਆਈਪੀਐਸ ਅਧਿਕਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਦੋਹਾਂ ਅਧਿਕਾਰੀਆਂ ਨੂੰ ਤਾਇਨਾਤੀ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਹੀ ਡੀਐਸਪੀ ਤੇ ਅਡੀਸ਼ੀਨਲ ਡੀਐਸਪੀ ਵੀ ਕੋਰੋਨਾ ਪਿੜਤ ਪਾਏ ਗਏ ਹਨ।
06:10 December 11
ਹੱਕਾਂ ਨੂੰ ਲੈ ਕੇ ਜੰਗ ਜਾਰੀ
ਕਿਸਾਨ ਅੰਦੋਲਨ 16ਵੇਂ ਦਿਨ 'ਚ ਦਾਖਿਲ ਹੋ ਗਿਆ ਹੈ। ਕੜਾਕੇ ਦੀ ਠੰਢ ਵੀ ਕਿਸਾਨਾਂ ਦੇ ਜਜ਼ਬੇ ਨੂੰ ਤੋੜ ਨਹੀਂ ਪਾਈ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ 10 ਦਸੰਬਰ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਜੇਕਰ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਦੇਸ਼ ਭਰ 'ਚ ਰੇਲਾਂ ਰੋਕੀਆਂ ਜਾਣਗੀਆਂ। ਭਾਰਤੀ ਕਿਸਾਨ ਯੂਨੀਅਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮੰਨਿਆ ਹੈ ਕਿ ਵਪਾਰੀਆਂ ਲਈ ਕਾਨੂੰਨ ਬਣਾਏ ਗਏ ਹਨ। ਜੇ ਖੇਤੀਬਾੜੀ ਰਾਜ ਦਾ ਵਿਸ਼ਾ ਹੈ, ਉਨ੍ਹਾਂ ਨੂੰ ਇਸ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ।
ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਅਸੀਂ 10 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਜੇ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਸੁਣਦੇ ਅਤੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੇ, ਤਾਂ ਅਸੀਂ ਰੇਲਵੇ ਟਰੈਕ ਨੂੰ ਰੋਕ ਦੇਵਾਂਗੇ। ਅੱਜ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਰੇ ਭਾਰਤ ਦੇ ਲੋਕ ਇਸ ਰਾਹ ਤੁਰਨਗੇ। ਸਯੁੰਕਤ ਕਿਸਾਨ ਮੰਚ ਇੱਕ ਤਾਰੀਖ ਤੈਅ ਕਰੇਗਾ ਅਤੇ ਐਲਾਨ ਕਰੇਗਾ।
ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਹੈ। ਉਹ ਚਾਹੁੰਦੇ ਸਨ ਕਿ ਕਾਨੂੰਨ ਰੱਦ ਕੀਤੇ ਜਾਣ, ਸਾਡਾ ਪੱਖ ਹੈ ਕਿ ਸਰਕਾਰ ਉਨ੍ਹਾਂ ਵਿਵਸਥਾਵਾਂ 'ਤੇ ਖੁੱਲੇ ਵਿਚਾਰਾਂ ਲਈ ਵਿਚਾਰਨ ਲਈ ਤਿਆਰ ਹੈ, ਜਿਨ੍ਹਾਂ ਦੇ ਖਿਲਾਫ਼ ਉਨ੍ਹਾਂ ਨੂੰ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਏਪੀਐਮਸੀ ਜਾਂ ਐੱਮਐੱਸਪੀ ਨੂੰ ਪ੍ਰਭਾਵਤ ਨਹੀਂ ਕਰਦੇ। ਅਸੀਂ ਇਸ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਜਾਣੋ ਕੀ ਹੈ ਕਿਸਾਨਾਂ ਦੀ ਰਣਨੀਤੀ
ਉਨ੍ਹਾਂ ਕਿਹਾ ਕਿ ਨਵੇਂ ਖਰੜੇ ਵਿੱਚ ਕੁਝ ਨਵਾਂ ਨਹੀਂ ਹੈ, ਜਿਸ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਆਗੂਆ ਨਾਲ ਆਪਣੀਆਂ ਪਹਿਲੀਆਂ ਮੁਲਾਕਾਤਾਂ ਵਿੱਚ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ 14 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਾਰੇ ਰਾਜ ਮਾਰਗਾਂ ਨੂੰ ਬੰਦ ਕਰ ਦੇਣਗੇ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ-ਨਾਲ ਭਾਜਪਾ ਦੇ ਜ਼ਿਲ੍ਹਾ ਦਫ਼ਤਰਾਂ ਦਾ ਵੀ ਘਿਰਾਓ ਕਰਨਗੇ।