ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਸੰਸਦ ਦਾ ਮੌਨਸੂਨ ਸੈਸ਼ਨ ਬੁੱਧਵਾਰ 23 ਸਤੰਬਰ ਨੂੰ ਖਤਮ ਹੋ ਗਿਆ। ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦੇ ਮੌਨਸੂਨ ਸੈਸ਼ਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੌਨਸੂਨ ਸੈਸ਼ਨ ਦੌਰਾਨ ਉਤਪਾਦਕਤਾ 167 ਫੀਸ਼ਦੀ ਸੀ, ਅਸੀਂ 37 ਘੰਟੇ ਨਿਰਧਾਰਤ ਕੀਤੇ, ਪਰ ਸਦਨ 60 ਘੰਟੇ ਤੱਕ ਚੱਲਿਆ।
ਲੋਕ ਸਭਾ ਸਪੀਕਰ ਨੇ ਅੱਗੇ ਕਿਹਾ, ‘ਸੰਸਦ ਦੇ 100 ਸਾਲ ਹੋ ਰਹੇ ਹਨ, ਬਹੁਤ ਜਲਦੀ ਅਸੀਂ ਨਵੀਂ ਇਮਾਰਤ ਬਣਾਉਣ ਜਾ ਰਹੇ ਹਾਂ। ਟੈਂਡਰ ਹੋ ਚੁੱਕੇ ਹਨ, 892 ਕਰੋੜ ਦਾ ਬਜਟ ਅਨੁਮਾਨਤ ਸੀ। ਨਵੀਂ ਇਮਾਰਤ ਦਾ ਨਿਰਮਾਣ 21 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। 2022 ਵਿੱਚ ਨਵੀਂ ਇਮਾਰਤ ਵਿੱਚ ਸੈਸ਼ਨ ਹੋਣ ਦੀ ਸੰਭਾਵਨਾ ਹੈ।
ਲੋਕਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਖੇਤੀ ਬਿੱਲਾਂ 'ਤੇ ਲੋਕਸਭਾ ਵਿੱਚ 5 ਘੰਟੇ 36 ਮਿੰਟ ਤੱਕ ਚਰਚਾ ਹੋਈ। ਜਿਸ ਦੇ ਹੱਕ ਵਿੱਚ ਬਹੁਮਤ ਹੁੰਦਾ ਹੈ ਉਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਜਾਂਦਾ ਹੈ। ਇਸ ਵਾਰ 37 ਘੰਟਿਆਂ ਦੀ ਥਾਂ 60 ਘੰਟੇ ਤੱਕ ਸਦਨ ਚੱਲਿਆ।"