ਪੰਜਾਬ

punjab

By

Published : Apr 1, 2020, 11:22 AM IST

Updated : Apr 1, 2020, 11:55 AM IST

ETV Bharat / bharat

ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਹੁਣ ਤੱਕ 1,590 ਕੇਸ ਪੌਜ਼ੀਟਿਵ, 45 ਮੌਤਾਂ

ਭਾਰਤ ’ਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਕੇ 1,590 ਤੱਕ ਪੁੱਜ ਗਈ ਹੈ ਤੇ ਹੁਣ ਤੱਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ।

Covid-19
ਫ਼ੋਟੋ

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਭਰ ਵਿੱਚ ਜਾਰੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੂਰੀ ਦੁਨੀਆ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਕੇ 8,57,487 ਹੋ ਗਈ ਹੈ। ਹੁਣ ਤੱਕ 42,107 ਲੋਕ ਪੂਰੀ ਦੁਨੀਆ ’ਚ ਇਸ ਦੀ ਭੇਂਟ ਚੜ੍ਹ ਚੁੱਕੇ ਹਨ। ਉੱਥੇ ਹੀ ਭਾਰਤ ਵਿੱਚ ਹੁਣ ਤੱਕ 1,590 ਕੇਸ ਪੌਜ਼ੀਟਿਵ ਆਏ ਹਨ ਜਿਨ੍ਹਾਂ ਵਿਚੋਂ 45 ਦੀ ਮੌਤ ਹੋ ਗਈ ਹੈ।

ਉੱਥੇ ਹੀ, ਅਮਰੀਕਾ ’ਚ ਇਸ ਵੇਲੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਰੋਜ਼ਾਨਾ ਕੋਰੋਨਾ ਕਾਰਨ ਔਸਤਨ 700 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇੱਥੋਂ ਤੱਕ ਕਿ ਵ੍ਹਾਈਟ ਹਾਊਸ ਨੇ ਵੀ ਕਹਿ ਦਿੱਤਾ ਹੈ ਕਿ ਕੋਰੋਨਾ ਨਾਲ ਜੂਝਦਿਆਂ ਅਮਰੀਕਾ ’ਚ 1 ਲੱਖ ਤੋਂ ਲੈ ਕੇ ਢਾਈ ਲੱਖ ਜਾਨਾਂ ਜਾ ਸਕਦੀਆਂ ਹਨ।

ਜੇ ਗੱਲ ਕਰੀਏ ਇਟਲੀ ਦੀ, ਤਾਂ ਉੱਥੇ ਹੁਣ ਤੱਕ ਕੋਰੋਨਾ ਵਾਇਰਸ ਨਾਲ 12,428 ਜਾਨਾਂ ਜਾ ਚੁੱਕੀਆਂ ਹਨ ਤੇ ਕਰੀਬ 1 ਲੱਖ, 6 ਹਜ਼ਾਰ ਲੋਕ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਇਸ ਵਾਇਰਸ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ 15 ਹਜ਼ਾਰ ਦੇ ਲਗਭਗ ਹੈ।

ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਤੇਰਸ ਨੇ ਕਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਕੋਰੋਨਾ ਵਾਇਰਸ ਇੱਕ ਤਰ੍ਹਾਂ ਸਭ ਤੋਂ ਵੱਡਾ ਇਮਤਿਹਾਨ ਹੈ। ਅਮਰੀਕਾ ’ਚ ਹੁਣ ਤੱਕ ਇਸ ਕਾਰਨ 3,700 ਜਾਨਾਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਤੇਜ਼ੀ ਨਾਲ ਕੋਰੋਨਾ ਦੇ ਮਰੀਜ਼ ਅਮਰੀਕਾ ਦੇ ਸੂਬੇ ਲੂਸੀਆਨਾ ’ਚ ਵੱਧਦੇ ਜਾ ਰਹੇ ਹਨ।

ਦੱਸ ਦਈਏ ਕਿ ਭਾਰਤ ’ਚ ਤਾਲਾਬੰਦੀ ਕਾਰਨ ਬਹੁਤ ਸਾਰੇ ਲੱਖਾਂ ਲੋਕ ਦੂਜੇ ਦੇਸ਼ਾਂ ਵਿੱਚ ਫਸੇ ਹੋਏ ਹਨ। ਇਸ ਤਾਲਾਬੰਦੀ ’ਚ ਉਹ ਆਪੋ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਪਰ ਅਜਿਹਾ ਸੰਭਵ ਨਹੀਂ ਹੋ ਰਿਹਾ। ਸਭ ਤੋਂ ਵੱਧ ਔਖਾ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਤੇ ਕਾਮਿਆਂ ਨੂੰ ਹੋ ਰਹੀ ਹੈ।

ਇਹ ਵੀ ਪੜ੍ਹੋ: 1 ਅਪ੍ਰੈਲ: ਰਿਜ਼ਰਵ ਬੈਂਕ ਦਾ ਸਥਾਪਨਾ ਦਿਵਸ, ਅਮਰੀਕੀ ਕੰਪਨੀ ਐੱਪਲ ਨਾਲ ਵੀ ਸਬੰਧਤ

Last Updated : Apr 1, 2020, 11:55 AM IST

ABOUT THE AUTHOR

...view details