ਪੰਜਾਬ

punjab

ETV Bharat / bharat

16 ਵਰ੍ਹਿਆਂ ਦੀ ਟਿਕ-ਟੌਕ ਸਟਾਰ ਸੀਆ ਕੱਕੜ ਨੇ ਕੀਤੀ ਖ਼ੁਦਕੁਸ਼ੀ

ਦਿੱਲੀ ਵਿੱਚ 16 ਵਰ੍ਹਿਆਂ ਦੀ ਇੱਕ ਟਿਕ-ਟੌਕ ਸਟਾਰ ਸੀਆ ਕੱਕੜ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਤੇ ਪਰਿਵਾਰ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।

17 year old Tick Tok star siya kakkar commits suicide
ਫੋਟੋ

By

Published : Jun 25, 2020, 7:44 PM IST

Updated : Jun 26, 2020, 1:26 AM IST

ਨਵੀਂ ਦਿੱਲੀ: ਮਸ਼ਹੂਰ ਟਿਕ ਟੌਕ ਸਟਾਰ ਸਿਆ ਕੱਕੜ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸਿਰਫ 16 ਸਾਲ ਦੀ ਉਮਰ ਵਿੱਚ, ਸੀਆ ਨੇ ਆਪਣੀ ਜ਼ਿੰਦਗੀ ਦਾ ਅੰਤ ਪੱਖੇ ਨਾਲ ਫਾਹਾ ਲਾ ਕੇ ਕਰ ਲਿਆ।

17 ਵਰ੍ਹਿਆਂ ਦੀ ਟਿੱਕ-ਟੌਕ ਸਟਾਰ ਸੀਆ ਕੱਕੜ ਨੇ ਕੀਤੀ ਖੁਦਕੁਸ਼ੀ

ਸੀਆ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਖ਼ੁਦਕੁਸ਼ੀ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸੀਆ ਸ਼ਾਹਰਦਾ ਜ਼ਿਲ੍ਹੇ ਦੀ ਗੀਤਾ ਕਲੋਨੀ ਦੀ ਵਾਸੀ ਹੈ ਅਤੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਸਿਆ ਕੱਕੜ ਟਿੱਕ ਟੌਕ 'ਤੇ ਬਹੁਤ ਮਸ਼ਹੂਰ ਸੀ ਅਤੇ ਉਸ ਦੇ ਲੱਖਾਂ ਪ੍ਰਸ਼ੰਸਕ ਸਨ।

ਫੋਟੋ

ਜਾਣਕਾਰੀ ਮੁਤਾਬਕ ਬੀਤੀ ਰਾਤ ਜਦੋਂ ਸੀਆ ਦੇ ਪਰਿਵਾਰਕ ਮੈਂਬਰ ਉਸ ਨੂੰ ਰੋਟੀ ਖਾਣ ਲਈ ਬੁਲਾਉਣ ਗਏ ਤਾਂ ਉਸ ਦਾ ਕਮਰਾ ਬੰਦ ਸੀ। ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਜਦੋਂ ਕਮਰਾ ਨਹੀਂ ਖੋਲ੍ਹਿਆ ਤਾਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਦਿੱਤਾ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਵੇਖਿਆ ਗਿਆ ਕਿ ਅੰਦਰ ਸੀਆ ਕੱਕੜ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਇਸ ਮਾਮਲੇ ਵਿੱਚ ਸੀਆ ਦਾ ਪਰਿਵਾਰ ਅਤੇ ਪੁਲਿਸ ਦੋਵੇਂ ਕੁਝ ਵੀ ਆਖਣ ਤੋਂ ਗੁਰੇਜ਼ ਕਰ ਰਹੇ ਹਨ।

ਫੋਟੋ

ਦੂਜੇ ਪਾਸੇ ਸੀਆ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ। ਉਹ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਸੀਆ ਖ਼ੁਦਕੁਸ਼ੀ ਕਰ ਸਕਦੀ ਹੈ। ਪ੍ਰਸ਼ੰਸਕਾਂ ਨੇ ਸੀਆ ਕੱਕੜ ਦੀ ਮੌਤ ਤੋਂ ਬਆਦ ਸੋਸ਼ਲ ਮੀਡੀਆ 'ਤੇ ਉਸ ਲਈ ਸ਼ੋਕ ਸੁਨੇਹੇ ਵੀ ਭੇਜੇ ਹਨ।

Last Updated : Jun 26, 2020, 1:26 AM IST

ABOUT THE AUTHOR

...view details