ਪੰਜਾਬ

punjab

ETV Bharat / bharat

ਝਾਰਖੰਡ ਤੋਂ 16 ਪਰਵਾਸੀ ਮਜ਼ਦੂਰ ਪੰਜਾਬ ਲਈ ਰਵਾਨਾ - ਝਾਰਖੰਡ ਤੋਂ 16 ਪਰਵਾਸੀ ਮਜ਼ਦੂਰ ਪੰਜਾਬ ਲਈ ਰਵਾਨਾ

ਤਾਲੰਬਦੀ ਕਾਰਨ ਝਾਰਖੰਡ ਵਿੱਚ ਫਸੇ 16 ਪਰਵਾਸੀ ਮਜ਼ਦੂਰਾਂ ਨੂੰ ਹਰਲ ਮੈਨੇਜਮੈਂਟ ਵੱਲੋਂ ਬੱਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ।

ਫ਼ੋਟੋ।
ਫ਼ੋਟੋ।

By

Published : May 23, 2020, 2:33 PM IST

ਧਨਬਾਦ: ਪੰਜਾਬ ਦੇ ਪਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਕੀਤੀ ਗਈ ਦੇਸ਼ ਵਿਆਪੀ ਤਾਲਾਬੰਦੀ ਕਾਰਨ ਸਿੰਧਰੀ ਵਿੱਚ ਫਸੇ ਹੋਏ ਸਨ। 16 ਪਰਵਾਸੀ ਮਜ਼ਦੂਰਾਂ ਨੂੰ ਹਰਲ ਮੈਨੇਜਮੈਂਟ ਵੱਲੋਂ ਬੱਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ।

ਇਸ ਦੌਰਾਨ ਉਨ੍ਹਾਂ ਨੂੰ ਮਾਸਕ ਅਤੇ ਖਾਣੇ ਦੇ ਪੈਕੇਟ ਦਿੱਤੇ ਗਏ। ਸਾਰੇ ਮਜ਼ਦੂਰ ਹਰਲ ਪ੍ਰਾਜੈਕਟ ਵਿਚ ਸ਼ਿਲਪੀ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਵਿਚ ਕੰਮ ਕਰਦੇ ਸਨ। ਹਰਲ ਮੈਨੇਜਮੈਂਟ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਬੱਸ ਰਾਹੀਂ ਰਾਂਚੀ ਭੇਜਿਆ ਗਿਆ ਹੈ। ਸਾਰੇ ਵਰਕਰ ਰਾਂਚੀ ਤੋਂ ਰਾਜਧਾਨੀ ਐਕਸਪ੍ਰੈਸ ਰਾਹੀਂ ਨਵੀਂ ਦਿੱਲੀ ਪਹੁੰਚਣਗੇ।

ਉਨ੍ਹਾਂ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਕੀਤਾ ਜਾਵੇਗਾ। ਰਾਂਚੀ ਵਿੱਚ ਮਜ਼ਦੂਰਾਂ ਦੇ ਭੋਜਨ ਦਾ ਪ੍ਰਬੰਧ ਮੇਨ ਰੋਡ ਗੁਰਦੁਆਰਾ ਅਤੇ ਦਿੱਲੀ ਵਿੱਚ ਇਹ ਪ੍ਰਬੰਧ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਣਗੇ।

ABOUT THE AUTHOR

...view details