ਔਰੰਗਾਬਾਦ: ਜ਼ਿਲ੍ਹੇ ਵਿੱਚ ਇੱਕ ਮਾਲ ਰੇਲ ਗੱਡੀ ਹੇਠ ਆ ਕੇ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹਨ।
ਖਬਰਾਂ ਅਨੁਸਾਰ, ਦਿਹਾੜੀਦਾਰ ਕਮਾਈ ਕਰਨ ਵਾਲੇ, ਜੋ ਜਲਾਨਾ ਤੋਂ ਭੂਸਵਾਲ ਜਾ ਰਹੇ ਸਨ ਅਤੇ ਆਪਣੇ ਰਾਜ ਮੱਧ ਪ੍ਰਦੇਸ਼ ਪਰਤ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਰੇਲ ਪਟੜੀਆਂ ਦੇ ਨਾਲ-ਨਾਲ ਤੁਰ ਰਹੇ ਸਨ ਅਤੇ ਥੱਕਣ ਕਾਰਨ ਰੇਲ ਪਟੜੀਆਂ 'ਤੇ ਹੀ ਸੁੱਤੇ ਹੋਏ ਸਨ। ਇੱਕ ਅਧਿਕਾਰੀ ਨੇ ਅੱਗੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਕਿਹਾ, 'ਅੱਜ ਤੜਕੇ ਕੁਝ ਘੰਟਿਆਂ ਦੌਰਾਨ ਕੁਝ ਮਜ਼ਦੂਰਾਂ ਨੂੰ 'ਟਰੈਕ' ਤੇ ਵੇਖਣ ਤੋਂ ਬਾਅਦ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਰੇਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਰੇਲ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।