ਬਿਹਾਰ: ਬਿਹਾਰ ਦੇ ਭਾਗਲਪੁਰ 'ਚ ਇੱਕ ਲੜਕੇ ਨੇ ਪਰਿਵਾਰਕ ਝਗੜੇ ਤੋਂ ਤੰਗ ਆ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਪੀਐਮਓ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਭਾਗਲਪੁਰ ਜ਼ਿਲ੍ਹੇ ਦੇ ਕਹਿਲਗਾਓਂ ਥਾਣਾ ਖ਼ੇਤਰ ਦੇ ਤਹਿਤ ਮਹਿਸ਼ਮੁੰਡਾ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ ਮਿਤ੍ਰਾ ਦੇ ਬੇਟੇ ਕ੍ਰਿਸ਼ ਮਿਤ੍ਰਾ (15) ਨੇ ਪਰਿਵਾਰਕ ਝਗੜੇ ਤੋਂ ਤੰਗ ਆ ਕੇ ਕਰੀਬ 2 ਮਹੀਨੇ ਪਹਿਲਾਂ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਮੰਗ ਕੀਤੀ ਸੀ। ਰਾਸ਼ਟਰਪਤੀ ਨੂੰ ਭੇਜੇ ਪੱਤਰ ਦੀ ਕਾਪੀ ਕ੍ਰਿਸ਼ ਨੇ ਪ੍ਰਧਾਨ ਮੰਤਰੀ, ਬਿਹਾਰ ਦੇ ਮੁੱਖ ਮੰਤਰੀ ਸਮੇਤ ਵੱਡੇ ਅਧਿਕਾਰੀਆਂ ਨੂੰ ਵੀ ਭੇਜੀ ਸੀ।
ਰਾਸ਼ਟਰਪਤੀ ਨੂੰ ਚਿੱਠੀ ਲਿਖ 15 ਸਾਲਾ ਬੱਚੇ ਨੇ ਮੰਗੀ ਇੱਛਾ ਮੌਤ - euthanasia
ਬਿਹਾਰ 'ਚ 15 ਸਾਲ ਦੇ ਕ੍ਰਿਸ਼ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿੱਖ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ। ਇਸ ਪੱਤਰ ਤੋਂ ਬਾਅਦ ਪੀਐਮਓ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸੇ ਕਿ ਪੀਐਮਓ ਦੇ ਨਿਰਦੇਸ਼ 'ਤੇ ਜ਼ਿਲ੍ਹਾ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਕ੍ਰਿਸ਼ ਨੇ ਆਰੋਪ ਲਗਾਇਆ ਕਿ ਉਸ 'ਤੇ ਮਾਂ ਵੱਲੋਂ ਕੀਤੇ ਤਸ਼ੱਦਦ ਤੇ ਉਸ ਦੇ ਪਰਿਵਾਰ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ ਅਤੇ ਅਸਮਾਜਿਕ ਤੱਤਾਂ ਵੱਲੋਂ ਵਾਰ-ਵਾਰ ਧਮਕਾਉਣ ਤੋਂ ਉਹ ਪ੍ਰੇਸ਼ਾਨ ਹੈ। ਹੁਣ ਉਸ ਦੀ ਜਿਉਣ ਦੀ ਇੱਛਾ ਨਹੀਂ ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਕ੍ਰਿਸ਼ ਦੇ ਪਿਤਾ ਕੈਂਸਰ ਤੋਂ ਪੀੜਤ ਹਨ। ਕ੍ਰਿਸ਼ ਆਪਣੇ ਪਿਤਾ ਨਾਲ ਰਹਿੰਦਾ ਹੈ ਅਤੇ 9ਵੀਂ ਜਮਾਤ ਦਾ ਵਿਦਿਆਰਥੀ ਹੈ। ਕ੍ਰਿਸ਼ ਦੇ ਪਿਤਾ ਅਤੇ ਉਸ ਦੀ ਮਾਂ ਵਿਚਾਲੇ ਲੰਮੇ ਸਮੇਂ ਵਿਵਾਦ ਚੱਲ ਰਿਹਾ ਹੈ, ਦੋਹੇਂ ਵੱਖ-ਵੱਖ ਰਹਿ ਰਹੇ ਹਨ।