ਕੋਲੰਬੋ: ਸ੍ਰੀਲੰਕਾ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਇਥੇ ਦੇ ਪੂਰਬੀ ਪ੍ਰਾਂਤ 'ਚ ਹਮਲਾਵਾਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ 15 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਸ੍ਰੀਲੰਕਾ ਪੁਲਿਸ ਨੇ ਹਮਲਾਵਰਾਂ ਦੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ, 15 ਅੱਤਵਾਦੀ ਢੇਰ - security forces
ਸ੍ਰੀਲੰਕਾ ਪੁਲਿਸ ਨੇ ਸੁਰੱਖਿਆ ਬਲਾਂ ਸਮੇਤ ਇਥੇ ਦੇ ਪੂਰਬੀ ਪ੍ਰਾਂਤ ਵਿੱਚ ਆਤਮਘਾਤੀ ਹਮਲਾਵਾਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਵੀ ਹੋਈ। ਇਸ ਮੁਠਭੇੜ ਦੌਰਾਨ ਹਮਲਾਵਰਾਂ ਨੇ ਖ਼ੁਦ ਨੂੰ ਆਤਮਘਾਤੀ ਬੰਬਾਂ ਰਾਹੀਂ ਉਡਾ ਲਿਆ।
ਇਸ ਬਾਰੇ ਸ਼੍ਰੀਲੰਕਾ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁਠਭੇੜ ਦੇ ਇਲਾਕੇ ਚੋਂ ਕੁੱਲ 15 ਲਾਸ਼ਾਂ ਬਰਾਮਦ ਹੋਇਆਂ ਹਨ। ਇਨ੍ਹਾਂ ਵਿੱਚ 6 ਪੁਰਸ਼ਾਂ ,3 ਔਰਤਾਂ ਅਤੇ 6 ਬੱਚੇ ਵੀ ਸ਼ਾਮਲ ਹਨ। ਮੁਠਭੇੜ ਦੌਰਾਨ 4 ਆਤਮਘਾਤੀ ਹਮਲਾਵਰ ਮਾਰੇ ਗਏ ਅਤੇ 3 ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਸ੍ਰੀਲੰਕਾ ਦੇ ਸੁਰੱਖਿਆ ਪਰੀਸ਼ਦ ਨੇ ਵਿਸ਼ੇਸ਼ ਬੈਠਕ ਦੌਰਾਨ ਅੱਤਵਾਦੀਆਂ ਉੱਤੇ ਕਾਰਵਾਈ ਕੀਤੇ ਜਾਣ ਦਾ ਫੈਸਲਾ ਲਿਆ ਸੀ। ਸੁਰੱਖਿਆ ਪਰੀਸ਼ਦ ਵੱਲੋਂ ਉਦੋਂ ਤੱਕ ਤਲਾਸ਼ ਅਭਿਆਨ ਜਾਰੀ ਰੱਖਣ ਲਈ ਕਿਹਾ ਗਿਆ ਹੈ ਜਦ ਤੱਕ ਕੀ ਅੱਤਵਾਦ ਪੂਰੀ ਤਰ੍ਹਾਂ ਖ਼ਤਮ ਨਾ ਹੋ ਜਾਵੇ।
ਦੱਸਣਯੋਗ ਹੈ ਕਿ ਈਸਟਰ ਮੌਕੇ ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਨੇ ਅੱਤਵਾਦੀਆਂ ਵਿਰੁੱਧ ਸਖ਼ਤ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਸ੍ਰੀਲੰਕਾ ਦੇ ਸੁਰੱਖਿਆ ਮੰਤਰਾਲੇ ਆਪਣੇ ਬਿਆਨ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਤੇ ਬਿਨਾਂ ਕਿਸੀ ਚੇਤਾਵਨੀ ਅਤੇ ਹਮਲਾ ਕੀਤੇ ਦੀ ਜਾਣ ਦੀ ਆਗਿਆ ਦਿੱਤੀ ਹੈ।