ਨਵੀਂ ਦਿੱਲੀ: ਨਾਗਰਿਕ ਸੋਧ ਬਿੱਲ ਨੂੰ ਲੈ ਕੇ ਸੀਮਾਪੁਰੀ ਖੇਤਰ ਵਿੱਚ 20 ਦਸੰਬਰ ਨੂੰ ਹੋਈ ਹਿੰਸਾ ਵਿੱਚ 15 ਤੋਂ ਵੱਧ ਬੰਗਲਾਦੇਸ਼ੀ ਸ਼ਾਮਲ ਸਨ। ਹਿੰਸਾ ਦੀ ਜਾਂਚ ਕਰ ਰਹੀ ਐਸਆਈਟੀ ਦੀ ਮੁੱਢਲੀ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਰੀ ਸਾਜਿਸ਼ ਕਿਸ ਵੱਲੋਂ ਕੀਤੀ ਜਾ ਰਹੀ ਹੈ।
ਨਾਗਰਿਕ ਸੋਧ ਬਿੱਲ ਦੇ ਵਿਰੋਧ 'ਚ ਦਿੱਲੀ ਵਿੱਚ ਹੋਈ ਹਿੰਸਾ 'ਚ ਸ਼ਾਮਲ ਸਨ ਬੰਗਲਾਦੇਸ਼ੀ - police investigation
ਨਾਗਰਿਕ ਸੋਧ ਬਿੱਲ ਦੇ ਵਿਰੋਧ 'ਚ ਦਿੱਲੀ ਵਿੱਚ ਹੋਏ ਦੰਗਿਆਂ ‘ਤੇ ਵੱਡਾ ਖੁਲਾਸਾ ਹੋਇਆ ਹੈ। ਐਸਆਈਟੀ ਦਾ ਦਾਅਵਾ ਹੈ ਕਿ ਦਿੱਲੀ ਦੰਗਿਆਂ ਵਿੱਚ 15 ਤੋਂ ਵੱਧ ਬੰਗਲਾਦੇਸ਼ੀ ਸ਼ਾਮਲ ਸਨ।
ਜਾਣਕਾਰੀ ਮੁਤਾਬਕ ਸੀਏਏ ਦੇ ਗਠਨ ਤੋਂ ਬਾਅਦ ਰਾਜਧਾਨੀ ਵਿੱਚ ਲਗਾਤਾਰ ਪ੍ਰਦਰਸ਼ਨ ਹੋਏ ਸਨ। ਸੀਮਾਪੁਰੀ ਖੇਤਰ ਵਿੱਚ ਵੀ 20 ਦਸੰਬਰ ਨੂੰ ਰੋਸ਼ ਮੁਜ਼ਾਹਰੇ ਕੀਤੇ ਗਏ ਸਨ। ਉੱਥੇ ਭੀੜ ਨੇ ਹਿੰਸਾ ਕਰਦੇ ਹੋਏ ਪੁਲਿਸ 'ਤੇ ਪਥਰਾਵ ਵੀ ਕੀਤਾ। ਇਸ ਮੁੱਦੇ ਨੂੰ ਲੈਕੇ ਸੀਮਾ ਪੁਰੀ 'ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮੁੱਦੇ ਦੀ ਜਾਂਚ ਪੁਲਿਸ ਕਮੀਸ਼ਨਰ ਵੱਲੋਂ ਬਣਾਈ ਗਈ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਐਸਆਈਟੀ ਨੇ ਪਾਇਆ ਹੈ ਕਿ ਇਸ ਹਿੰਸਾ ਵਿੱਚ 15 ਤੋਂ ਵੱਧ ਬੰਗਲਾਦੇਸ਼ੀ ਸ਼ਾਮਲ ਸਨ। ਪੁਲਿਸ ਟੀਮ ਨੇ ਉਨ੍ਹਾਂ ਦੀ ਪਛਾਣ ਵੀ ਕਰ ਲਈ ਹੈ। ਇਹ ਸਾਰੇ ਸੀਮਾ ਪੁਰੀ ਇਲਾਕੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਪੁਲਿਸ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਹੀ ਅੱਗੇ ਦੀ ਸਾਜਿਸ਼ ਦਾ ਖੁਲਾਸਾ ਹੋ ਪਾਵੇਗਾ।