ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ, ਇਨੈਲੋ, ਜਜਪਾ ਵਰਗੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕ ਅਤੇ ਉਨ੍ਹਾਂ ਦੇ ਬਿਆਨ ਜਿਥੇ ਸੁਰਖੀਆਂ ਬਣ ਰਹੇ ਹਨ, ਉੱਥੇ ਹੀ ਇੱਕ 14 ਸਾਲਾ ਜੂਨੀਅਰ ਰਿਪੋਟਰ ਗੋਲਡੀ ਗੋਯੇਟ ਦੇ ਸਵਾਲ ਨੇਤਾਵਾਂ ਦੀ ਬੋਲਤੀ ਬੰਦ ਕਰ ਰਹੇ ਹਨ। ਜੀਂਦ ਦੇ ਇਸ 14 ਸਾਲਾਂ ਰਿਪੋਟਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵੀਡੀਓ 'ਚ 14 ਸਾਲਾਂ ਰਿਪੋਟਰ ਸ਼ਾਨਦਾਰ ਤਰੀਕੇ ਨਾਲ ਨੇਤਾਵਾਂ ਤੋਂ ਸਵਾਲ ਪੁੱਛ ਰਿਹਾ ਹੈ।
14 ਸਾਲਾਂ ਜੂਨੀਅਰ ਰਿਪੋਟਰ ਨੇ ਛੁਡਾਏ ਸਿਆਸਤਦਾਨਾਂ ਦੇ ਪਸੀਨੇ, ਵੇਖੋ ਵੀਡੀਓ - ਜੂਨੀਅਰ ਰਿਪੋਰਟਰ ਗੋਲਡੀ ਗੋਯੇਟ
14 ਸਾਲਾਂ ਦਾ ਇੱਕ ਜੂਨੀਅਰ ਰਿਪੋਟਰ ਵੱਡੇ -ਵੱਡੇ ਦਿਗੱਜਾਂ ਨੂੰ ਵੀ ਮਾਤ ਦੇ ਰਿਹਾ ਹੈ। ਇਹ 14 ਸਾਲਾਂ ਰਿਪੋਟਰ ਹਰਿਆਣਾ 'ਚ ਚੋਣ ਪ੍ਰਚਾਰ ਕਰ ਰਹੇ ਨੇਤਾਵਾਂ ਨਾਲੋਂ ਜਿਆਦਾ ਸੁਰਖੀਆਂ ਬਟੋਰ ਰਿਹਾ ਹੈ। 14 ਸਾਲਾਂ ਜੂਨੀਅਰ ਰਿਪੋਟਰ ਗੋਲਡੀ ਗੋਯੇਟ ਦੇ ਭਾਰੀ ਭਰਕਮ ਸਵਾਲ ਨੇਤਾਵਾਂ ਦੀ ਬੋਲਤੀ ਬੰਦ ਕਰ ਰਹੇ ਹਨ।
ਫ਼ੋਟੋ।
ਗੋਲਡੀ 9 ਵੀਂ ਕਲਾਸ ਵਿੱਚ ਪੜ੍ਹਦਾ ਹੈ ਅਤੇ ਹੁਣ ਤੱਕ ਕਈ ਵੱਡੇ ਨੇਤਾਵਾਂ ਤੋਂ ਸਵਾਲ ਪੁੱਛ ਚੁੱਕਾ ਹੈ। ਇਸ ਨੌਜਵਾਨ ਰਿਪੋਟਰ ਨੇ ਦੁਸ਼ਯੰਤ ਚੌਟਾਲਾ ਤੋਂ ਨੈਨਾ ਚੌਟਾਲਾ ਸਮੇਤ ਕਈ ਹੋਰ ਨੇਤਾਵਾਂ ਦੇ ਇੰਟਰਵਿਉ ਲੈ ਚੁਕਿਆ ਹੈ।