ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ 4 ਦਿਨਾਂ 'ਚ 14 ਅੱਤਵਾਦੀ ਕੀਤੇ ਹਲਾਕ - ਸ਼ੋਪੀਆਂ ਜ਼ਿਲ੍ਹਾ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਭਾਰਤੀ ਆਰਮੀ ਵੱਲੋਂ ਪਿਛਲੇ 4 ਦਿਨਾਂ 'ਚ 14 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਖ਼ਬਰਾਂ ਮੁਤਾਬਕ ਭਾਰਤੀ ਫ਼ੌਜ ਨੇ ਹੁਣ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਇਲਾਕੇ ਵਿੱਚ ਸਟਿੰਗ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

14 militants killed in Jammu and Kashmir's Shopian in four days
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ 4 ਦਿਨਾਂ 'ਚ 14 ਅੱਤਵਾਦੀ ਮਰੇ

By

Published : Jun 10, 2020, 4:58 PM IST

ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਦੀ ਸਵੇਰ ਇੱਕ ਵਾਰ ਫਿਰ ਭਾਰਤੀ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਹੋ ਗਈ। ਦੋਹਾਂ ਪਾਸਿਓਂ ਹੋਏ ਫਾਇਰਿੰਗ ਵਿੱਚ 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਆਰਮੀ ਨੇ ਹੁਣ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਇਲਾਕੇ ਵਿੱਚ ਸਟਿੰਗ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ 4 ਦਿਨਾਂ ਵਿੱਚ ਕੁੱਲ 14 ਅੱਤਵਾਦੀ ਮਾਰੇ ਗਏ ਹਨ।

ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਵਿੱਚ ਕੁੱਝ ਅੱਤਵਾਦੀ ਲੁੱਕੇ ਬੈਠੇ ਹਨ। ਜਾਣਕਾਰੀ ਦੇ ਅਧਾਰ 'ਤੇ ਹੀ ਫੌਜ, ਪੁਲਿਸ ਤੇ ਸੀਆਰਪੀਐਫ਼ ਦੀ ਇੱਕ ਟੀਮ ਤਿਆਰ ਕੀਤੀ ਗਈ। ਭਾਰਤੀ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਸਰਚ ਆਪਰੇਸ਼ਨ ਸ਼ੁਰੂ ਕਰ ਲਿਆ। ਫੜ੍ਹੇ ਜਾਣ ਦੇ ਡਰ ਵਿੱਚ ਇੱਕ ਘਰ ਵਿੱਚ ਲੁੱਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਈਟੀਵੀ ਭਾਰਤ ਨਾਲ ਗ਼ੱਲ ਕਰਦਿਆ ਦੱਸਿਆ ਕਿ ਖੇਤਰ ਵਿੱਚ ਮੌਜੂਦ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ।

ABOUT THE AUTHOR

...view details